ਸੰਤ ਕਾ ਸੰਗੁ ਵਡਭਾਗੀ ਪਾਈਐ

ਸੰਤਾਂ ਦੀ ਸੰਗਤ ਵੱਡੇ ਭਾਗਾਂ ਕਰਕੇ ਪਾਈਦੀ ਹੈ

ਸੰਤ ਕਾ ਦੋਖੀ ਸਦ ਮਿਥਿਆ ਕਹਤ

ਸੰਤ ਦਾ ਨਿੰਦਕ ਸਦਾ ਝੂਠ ਬੋਲਦਾ ਹੈ

ਸੁਣੀਐ ਪੋਹਿ ਨ ਸਕੈ ਕਾਲੁ

ਨਾਮ ਨੂੰ ਸਰਵਣ ਕਰਨ ਨਾਲ ਮੌਤ ਅਸਰ ਨਹੀਂ ਕਰ ਸਕਦੀ

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ

ਜਿਨ੍ਹਾਂ ਨੇ ਨਾਮ ਜਪਿਆ ਹੈ , ਉਹ ਕਰੜੀ ਘਾਲਣਾ ਤੇ ਮਿਹਨਤ ਕਰ ਗਏ ਹਨ

ਜੋ ਕਲਿ ਕੋ ਇਕ ਬਾਰ ਧਿਐ ਹੈ ।।
ਤਾ ਕੇ ਕਾਲ ਨਿਕਟਿ ਨਹਿ ਐਹੈ

ਜੋ ਅਕਾਲ ਪੁਰਖ ਨੂੰ ਇਕ ਵਾਰ ਧਿਆਉਂਦੇ ਹਨ ।
ਮੌਤ ਓੁਹਨਾ ਦੇ ਨੇੜੇ ਨਹੀਂ ਆਉਂਦੀ

ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ

ਉਹ ਪੁਰਸ਼ ਸਿਮਰਦੇ ਹਨ ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੋਵੇ

ਨਾਨਕ ਹੁਕਮੈ ਜੇ ਬੁਝੈ ਤੇ ਹਉਮੈ ਕਹੈ ਨਾ ਕੋਇ

ਹੇ ਨਾਨਕ ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ,
ਤਦ ਕੋਈ ਭੀ ਹੰਕਾਰ ਨਾ ਕਰੇ |

ਮਿਥਿਆ ਤਨ ਨਹੀ ਪਰਉਪਕਾਰਾ

ਉਹ ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ

ਸਾਧ ਕੇ ਸੰਗਿ ਮਿਟੇ ਸਭਿ ਰੋਗ

ਸਾਧ ਸੰਗਤ ਨਾਲ ਸਾਰੇ ਰੋਗ ਮਿਟਦੇ ਹਨ

ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ

ਜਿਸ ਕੰਮ ਆਏ ਹੋ ਸੋਈ ਕਰੋ ਤੇ ਨਾਮ ਜਪੋ ,
ਗੁਰੂ ਜੀ ਦੀ ਕਿਰਪਾ ਦੇ ਨਾਲ ਪਰਮਾਤਮਾ ਤੁਹਾਡੇ ਮਨ ਦੇ ਅੰਦਰ ਵੱਸਣਗੇ

Get Meaning Of Your Name
Disclaimer Privacy Policy Contact us About us