Language

ਪੰਜ ਵਿਕਾਰ


ਮਨ ਦਾ ਸੰਤੁਲਨ ਵਿਗਾੜਨ ਵਾਲੀਆਂ ਵ੍ਰਿੱਤੀਆਂ ਨੂੰ ਵਿਕਾਰ ਕਿਹਾ ਜਾਂਦਾ ਹੈ । ਇਨ੍ਹਾਂ ਦੀ ਮੁੱਖ ਤੌਰ ਤੇ ਗਿਣਤੀ ਪੰਜ ਹੈ ਜਿਵੇਂ ਕਾਮ , ਕ੍ਰੋਧ , ਲੋਭ , ਮੋਹ ਅਤੇ ਹੰਕਾਰ।


ਕਾਮ


ਕਾਮ : ਦਾ ਅਰਥ ਹੈ ਇੱਛਾ , ਤ੍ਰਿਸ਼ਨਾ , ਹਵਸ ਜਾਂ ਸਰੀਰਿਕ ਸੁੱਖ ਦੀ ਵਾਸਨਾ । ਇਹ ਪੰਜ ਮੁੱਖ ਪਾਪਾਂ ਜਾਂ ਗੁਨਾਹ ਵਾਲੀਆਂ ਪ੍ਰਵਿਰਤੀਆਂ ਵਿਚੋਂ ਇਕ ਹੈ ।


ਕ੍ਰੋਧ


ਇਹ ਮਨ ਦੀ ਅਜਿਹੀ ਬਿਰਤੀ ਹੈ ਜਿਸ ਕਰਕੇ ਮਨੁੱਖ ਕਿਸੇ ਕਾਰਣ ਜਾਂ ਉਕਸਾਹਟ ਜਾਂ ਸੰਜਮ ਦੇ ਅਭਾਵ ਕਰਕੇ ਆਪਣਾ ਮਾਨਸਿਕ ਸੰਤੁਲਨ ਖੋਹ ਬਹਿੰਦਾ ਹੈ ।


ਲੋਭ


ਹਰ ਵਸਤੂ ਨੂੰ ਹਾਸਲ ਕਰਨ ਦੀ ਲਾਲਸਾ ਹੀ ਲੋਭ ਹੈ । ਲੋਭ ਨਾਲ ਦੁਨਿਆਵੀ ਤੌਰ ਤੇ ਸੌਖਾ ਹੋਇਆ ਵਿਅਕਤੀ ਬਾਕੀ ਵਿਕਾਰਾਂ ਨੂੰ ਵੀ ਆਪਣੇ ਕਲਾਵੇ ਵਿਚ ਸਮੇਟੀ ਜਾਂਦਾ ਹੈ ।


ਮੋਹ


ਇਸ ਤੋਂ ਭਾਵ ਹੈ ਕਿਸੇ ਵਸਤੂ ਜਾਂ ਵਿਅਕਤੀ ਪ੍ਰਤਿ ਵਿਸ਼ੇਸ਼ ਖਿਚ , ਚਾਹਤ ਜਾਂ ਮਮਤਾ। ਗੁਰਬਾਣੀ ਵਿਚ ਮਨੁੱਖ ਨੂੰ ਮੋਹ ਤੋਂ ਵਰਜਿਆ ਗਿਆ ਹੈ । ਕਿਉਂਕਿ ਜਦ ਤਕ ਮਨੁੱਖ ਦਾ ਸੰਸਾਰਿਕਤਾ ਨਾਲ ਅਤਿਅਧਿਕ ਮੋਹ ਰਹੇਗਾ , ਤਦ ਤਕ ਉਹ ਅਧਿਆਤਮਿਕਤਾ ਵਲ ਰੁਚਿਤ ਨਹੀਂ ਹੋ ਸਕੇਗਾ।


ਹੰਕਾਰ


ਹੰਕਾਰ ਇਨਸਾਨ ਆਪਣੇ ਰਾਜ-ਮਾਲ, ਧਨ-ਦੌਲਤ, ਚਤੁਰਾਈ, ਵਿਦਵਤਾ ਅਤੇ ਆਪਣੇ ਤਨ ਦੀ ਸੁੰਦਰਤਾ 'ਤੇ ਜੋ ਅਭਿਮਾਨ, ਘਮੰਡ ਕਰਦਾ ਹੈ ਉਹ ਹੰਕਾਰ ਹੈ।

Five Evils


In Sikhism, the Five Evils (Panj Dosh or Panj Vikar) are the five major weaknesses of the human personality at variance with its spiritual essence, and are also known as "thieves" because they steal a person's common sense. These five evils are kaam (lust), krodh (rage), lobh (greed), moh (attachment) and ahankar (conceit).


Kaam (Lust)


Kaam (from Sanskrit kama) meaning deep extensive desire, uncontrolled longing, concupiscence, sensuality or lasciviousness is counted among the five cardinal sins or sinful propensities in Sikhism.


Krodh (Anger)


Krodh is derived from the Sanskrit word krodha, which means wrath or rage. This is an emotion recognized in the Sikh system as a spring of desire and is as such counted as one of the Five Evils.


Lobh (Greed)


Lobh is a Gurmukhi word which translates in English to greed; it is a strong desire for worldly possessions and a constant focus on possessing material items, especially the urge to possess what rightfully belongs to others. According to Sikhism, it makes an individual selfish and self-centred.


Moh (Attachment)


Moh (Sanskrit muh: “to become stupefied, to be bewildered or perplexed, to err, to be mistaken”) stands in ancient texts for perplexity or confusion as also for the cause of confusion, that is, avidya or ajnana (ignorance or illusion).


Hankar (Ego)


Hankar is the Gurmukhi word originated from a Sanskrit word Ahankara (Hindi or Sanskrit: अहंकार) which translates to mean ego or excessive pride due to one's possessions, material wealth, spirituality, beauty, talents, physical strength, intelligence, authoritative powers, charity work etc.

Disclaimer Privacy Policy Contact us About us