ਗੁਰਦੁਆਰਾ ਬੰਦਾ ਸਿੰਘ ਬਹਾਦੁਰ, ਦਿੱਲੀ


ਹਰ ਧਰਮ ਵਿੱਚ ਹਰ ਦੇਸ਼ ਵਿੱਚ ਜਦੋਂ ਰਾਜਾ ਜਨਤਾ ਤੇ ਅਤਿਆਚਾਰ ਕਰਨ ਲੱਗ ਜਾਵੇ, ਉਸ ਦੀ ਮੱਤ ਮਾਰੀ ਜਾਵੇ ਤੇ ਉਹ ਨਿਰਦੋਸ਼ ਲੋਕਾਂ ਨੂਮ ਦੁਖ ਦੇਣ ਲੱਗ ਜਾਵੇ ਤਾਂ ਉਸ ਨੂੰ ਸਬਕ ਦੇਣ ਲਈ ਰੱਬ ਮੇਰੇ ਵਰਗੇ ਨੂੰ ਭੇਜ ਦਿੰਦਾ ਹੈ”।

ਮੁਹਮੱਦ ਅਮੀਨ ਖ਼ਾਨ ਦੇ ਪੁਛੇ ਹੋਏ ਸਵਾਲ ਦੇ ਜਵਾਬ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਇਸ ਜਵਾਬ ਪਿਛੇ ਕੋਈ ਜਵਾਬ ਕੋਈ ਰੁਹਾਨੀ ਸ਼ਕਤੀ ਹੀ ਬੋਲ ਰਹੀ ਸੀ।

ਦਖਣ ਵੱਲ ਜਾਣ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲਗਾ ਕਿ ਸਰਹਿੰਦ ਦੇ ਸੂਬਾ ਵਜ਼ੀਰ ਖਾਨ ਨੇ ਸਿੱਖਾਂ ਤੇ ਜ਼ਿਆਦਾ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਹਨ।

ਦੁਸ਼ਟਾ ਦੇ ਦਮਨ ਲਈ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਆਪਣੇ ਚੁਣੇ ਹੋਏ ਸਿੰਘਾਂ ਨੂੰ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਵੱਲ ਭੇਜਿਆ।

ਬਾਬਾ ਬੰਦਾ ਸਿੰਘ ਬਹਾਦੁਰ ਨੇ ਸਰਹਿੰਦ ਦੀ ਇਟ ਨਾਲ ਇਟ ਵਜਾ ਦਿੱਤੀ। ਹਜ਼ਾਰਾਂ ਜ਼ਾਲਮਾਂ ਨੂੰ ਉਨ੍ਹਾਂ ਦੇ ਜ਼ੁਲਮਾ ਦੀ ਸਜਾ ਦਿੱਤੀ।

ਬਾਬਾ ਬੰਦਾ ਸਿੰਘ ਬਹਾਦੁਰ ਨੂੰ ਮਹਿਰੌਲੀ ਕੁੱਤਬ ਮੀਨਾਰ ਦੇ ਲਾਗੇ ਲੈ ਜਾਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਦੇ ਸਾਹਮਣੇ ਹੀ ਉਨ੍ਹਾਂ ਦੇ ਚਾਰ ਸਾਲ ਦੇ ਪੁੱਤਰ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ।

ਬਾਬਾ ਬੰਦਾ ਸਿੰਘ ਬਹਾਦੁਰ ਸ਼ਾਹੀ ਫੌਜਾਂ ਦੇ ਪੈਰ ਉਖੜਨ ਤੱਕ ਸੰਘਰਸ਼ ਕਰਦੇ ਰਹੇ। ਅੰਤ ਸ਼ਾਹੀ ਫੌਜਾਂ ਨੇ ਬਾਈਧਾਰ ਦੇ ਰਜਿਆਂ ਦੀ ਮਦਦ ਨਾਲ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘੇਰ ਲਿਆ।

ਅੱਠ ਮਹੀਨੇ ਲੜਾਈ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦੁਰ ਦੀ ਫੌਜ ਨੂੰ ਭੁੱਖ ਪਿਆਸ ਦੇ ਵਸ ਹੋਕੇ ਆਪਣੇ ਹਥਿਆਰ ਸੁਟਣੇ ਪਏ।

ਬਾਬਾ ਬੰਦਾ ਸਿੰਘ ਬਹਾਦੁਰ ਜੀ ਅਤੇ ਸੈਂਕੜੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਅਤੇ ਇਕ ਇਕ ਕਰਕੇ ਸਭ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਉਸੀ ਜਗ੍ਹਾਂ ਦੇ ਗੁਰਦੁਆਰਾ ਬੰਦਾ ਸਿੰਘ ਗੁਰਦੁਆਰਾ ਸ਼ਸ਼ੋਭਿਤ ਹੈ।

Disclaimer Privacy Policy Contact us About us