ਗੁਰਦੁਆਰਾ ਬਾਲਾ ਸਾਹਿਬ, ਦਿੱਲੀ


ਗੁਰੂ ਹਰਿਕ੍ਰਿਸ਼ਨ ਜੀ ਆਪਣੇ ਆਖਰੀ ਸਮੇਂ ਬੰਗਲਾ ਸਾਹਿਬ ਨੂੰ ਛੱਡ ਕੇ ਜਮਨਾ ਦੇ ਕਿਨਾਰੇ ਰਹਿਣ ਲਗ ਪਏ ਸਨ।

ਇਥੇ ਉਹ ਬਹੁਤ ਬਿਮਾਰ ਹੋ ਗਏ, ਉਨ੍ਹਾਂ ਨੂੰ ਸੀਤਲਾ ਮਾਤਾ ਨਿਕਲ ਆਈ ਸੀ।

ਅੰਤ 30 ਮਾਰਚ 1664 ਨੂੰ ਇਸੇ ਸਥਾਨ ਤੇ ਜੋਤੀ ਜੋਤ ਸਮਾਂ ਗਏ। ਇਥੇ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜਦੋਂ ਗੁਰੂ ਜੀ ਦਾ ਅੰਤਿਮ ਸਮਾਂ ਆਇਆ ਤਾਂ ਸੰਗਤਾਂ ਨੇ ਅਗਲੇ ਗੁਰੂ ਜੀ ਬਾਰੇ ਪੁਛਿਆ। ਗੁਰੂ ਜੀ ਨੇ ਉਸ ਵੇਲੇ “ਬਾਬਾ ਬਕਾਲਾ” ਸ਼ਬਦ ਦਾ ਉਚਾਰਣ ਕੀਤਾ।

Disclaimer Privacy Policy Contact us About us