ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ


ਜਦੋਂ ਗੁਰੂ ਹਰਿਰਾਏ ਜੀ ਜੋਤੀ ਜੋਤ ਸਮਾਏ ਅਤੇ 5 ਸਾਲ ਦੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰੂ ਗਦੀ ਸੌਂਪੀ ਗਈ ਤਾਂ ਉਨ੍ਹਾਂ ਦੇ ਵਡੇ ਭਰਾ ਰਾਮਰਾਏ ਜੀ ਨੇ ਇਸ ਗੱਲ ਤੋਂ ਦੁੱਖੀ ਹੋ ਕੇ ਮੁਗਲ ਸਮਰਾਟ ਔਰੰਗਜ਼ੇਬ ਤੋਂ ਮੱਦਦ ਮੰਗੀ ਕਿ ਉਸ ਨੂੰ ਗੁਰੂ ਗਦੀ ਦਿਲਵਾਈ ਜਾਵੇ।

ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸਦਿਆ। ਗੁਰੂ ਜੀ ਦਿੱਲੀ ਨਹੀਂ ਆਉਣਾ ਚਾਹੁੰਦੇ ਸੀ।

ਫਿਰ ਅੰਬੇਰ ਦੇ ਰਾਜਾ ਜੈ ਸਿੰਘ ਨੇ ਉਨ੍ਹਾਂ ਨੂੰ ਸਨੇਹਾ ਭੇਜਿਆ ਕਿ ਗੁਰੂ ਜੀ ਦਿੱਲੀ ਆਉਣ ਤੇ ਉਸ ਦੇ ਮਹਿਮਾਨ ਬਣ ਕੇ ਰਹਿਣਗੇ।

ਜੈ ਸਿੰਘ ਦੀ ਬੇਨਤੀ ਨੂੰ ਗੁਰੂ ਜੀ ਟਾਲ ਨਾ ਸਕੇ। ਦਿੱਲੀ ਗੁਰੂ ਜੀ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ ਸਨ।

ਜਦੋਂ ਗੁਰੂ ਜੀ ਦਿੱਲੀ ਵਿਚ ਠਹਿਰੇ ਹੋਏ ਸਨ ਉਸ ਵੇਲੇ ਸ਼ਹਿਰ ਵਿੱਚ ਚੇਚਕ ਅਤੇ ਹੈਜ਼ੇ ਦੀ ਬੀਮਾਰੀ ਫੈਲੀ ਹੋਈ ਸੀ।

ਗੁਰੂ ਜੀ ਆਪਣਾ ਸਾਰਾ ਸਮਾਂ ਬੀਮਾਰਾਂ ਦੀ ਸੇਵਾ ਕਰਨ ਵਿਚ ਬਤੀਤ ਕਰਦੇ। ਉਨ੍ਹਾਂ ਦਾ ਹੁਕਮ ਸੀ ਕਿ ਜੋ ਵੀ ਚੜ੍ਹਤ ਆਵੇਗੀ ਉਹ ਸਾਰੀ ਗਰੀਬਾਂ ਅਤੇ ਬੀਮਾਰਾਂ ਦੀ ਸੇਵਾ ਵਿਚ ਲਗਾਈ ਜਾਵੇ।

ਗੁਰੂ ਜੀ ਦੇ ਪਿਆਰ ਅਤੇ ਸਨੇਹ ਨੂੰ ਵੇਖ ਕੇ ਸ਼ਰਧਾਲੂਆਂ ਦੀ ਗਿਣਤੀ ਵਧਦੀ ਗਈ।

ਗੁਰੂ ਜੀ ਜਿਸ ਬੰਗਲੇ ਵਿਚ ਠਹਿਰੇ ਹੋਏ ਸਨ ਉਸੇ ਸਥਾਨ ਤੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ।

Disclaimer Privacy Policy Contact us About us