ਗੁਰਦੁਆਰਾ ਮਜਨੂੰ ਟਿਲਾ ਸਾਹਿਬ, ਦਿੱਲੀ


ਜਦੋਂ ਗੁਰੂ ਨਾਨਕ ਦੇਵ ਜੀ ਦਿੱਲੀ ਠਹਿਰੇ ਹੋਏ ਸਨ, ਉਸ ਵੇਲੇ ਇਕ ਮੁਸਲਮਾਨ ਫਕੀਰ ਜਮਨਾ ਦੇ ਕਿਨਾਰੇ ਰਹਿੰਦਾ ਸੀ।

ਉਹ ਭਗਤੀ ਵਿੱਚ ਇਸ ਕਦਰ ਮਸਤ ਹੋਇਆ ਪਿਆ ਸੀ ਕਿ ਉਸ ਦਾ ਨਾਮ ਹੀ ਮਜਨੂੰ ਪੈ ਗਿਆ।

ਮਜਨੂੰ ਦੀ ਭਗਤੀ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਆਪ ਦਰਸ਼ਨ ਦਿੱਤੇ। ਮਜਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਾਇਆ।

ਮਜਨੂੰ ਦਿੱਲੀ ਵਿੱਚ ਗੁਰੂ ਜੀ ਦਾ ਪਹਿਲਾ ਮੁਸਲਮਾਨ ਚੇਲਾ ਸੀ ਅਤੇ ਗੁਰੂ ਸਾਹਿਬ ਤੋਂ ਪ੍ਰੇਰਨਾ ਲੈ ਕੇ ਉਸਨੇ ਟਿੱਲੇ ਦੇ ਉਪਰ ਬਣਾਇਆ ਹੋਇਆ ਆਪਣਾ ਸਥਾਨ ਗੁਰੂ ਜੀ ਨੂੰ ਭੇਟ ਕਰ ਦਿੱਤਾ।

ਗੁਰੂ ਹਰਿਗੋਬਿੰਦ ਜੀ ਵੀ ਬਾਅਦ ਵਿੱਚ ਇਸ ਸਥਾਨ ਤੇ ਆਕੇ ਠਹਿਰੇ। ਮਜਨੂੰ ਦੀ ਯਾਦ ਵਿੱਚ ਹੁਣ ਇਸ ਸਥਾਨ ਤੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਸ਼ਸ਼ੋਭਿਤ ਹੈ।

Disclaimer Privacy Policy Contact us About us