ਗੁਰਦੁਆਰਾ ਮੋਤੀ ਬਾਗ ਸਾਹਿਬ, ਦਿੱਲੀ


ਗੁਰਦੁਆਰਾ ਮੋਤੀ ਬਾਗ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦਗਾਰ ਹੈ। ਅੋਰੰਗਜ਼ੇਬ ਦੀ ਮੌਤ ਤੋਂ ਬਾਅਦ ਸ਼ਹਜਾਦਾ ਮੁਅਜ਼ਮ ਨੇ ਰਾਜਗਦੀ ਤੇ ਆਪਣਾ ਕਬਜ਼ਾ ਕਰਨ ਲਈ ਗੁਰੂ ਜੀ ਤੋਂ ਮਦਦ ਮੰਗੀ।

ਗੁਰੂ ਜੀ ਆਪਣੀ ਫੌਜ ਲੈਕੇ ਆਏ ਅਤੇ ਇਥੇ ਮੋਤੀ ਨਾਮਕ ਚਮੜੇ ਦੇ ਵਿਪਾਰੀ ਦੀ ਹਵੇਲੀ ਵਿੱਚ ਠਹਿਰੇ। ਅਤੇ ਉਨ੍ਹਾਂ ਦੀ ਫੌਜ ਨੇ ਨਾਲ ਵਾਲੇ ਬਾਗ ਵਿੱਚ ਆਪਣੀ ਛਾਉਣੀ ਲਾਈZ।

ਗੁਰੂ ਜੀ ਨੇ ਦਿੱਲੀ ਪਹੁੰਚਣ ਦੀ ਸੂਚਨਾ ਦੇਣ ਲਈ ਇਥੋਂ ਤੀਰ ਮਾਰਿਆ ਜੋ ਜਾਕੇ ਬਾਦਸ਼ਾਹ ਦੇ ਪਲੰਗ ਦੇ ਪਾਵੇ ਵਿੱਚ ਲਗਾ।

ਦੂਜਾ ਤੀਰ ਮਾਰਕੇ ਗੁਰੂ ਜੀ ਨੇ ਇਹ ਦਸਿਆ ਕਿ ਇਹ ਕੋਈ ਚਮਤਕਾਰ ਨਹੀ ਹੈ। ਇਹ ਤਾਂ ਤੀਰ ਅੰਦਾਜ਼ੀ ਦਾ ਹੁਨਰ ਹੈ।

ਗੁਰੂ ਜੀ ਨੇ ਬਹਾਦੁਰ ਸ਼ਾਹ ਦੀ ਮਦਦ ਕੀਤੀ ਅਤੇ ਆਗਰੇ ਦੇ ਲਾਗੇ ਲੜਾਈ ਲੜਨ ਤੋਂ ਬਾਅਦ ਗੁਰੂ ਜੀ ਮੁੜ ਕੇ ਦਿੱਲੀ ਆਏ ਅਤੇ ਇਥੇ ਹੀ ਠਹਿਰੇ, ਜਿਥੇ ਹੁਣ ਗੁਰਦੁਆਰਾ ਮੋਤੀ ਬਾਗ ਸਾਹਿਬ ਹੈ।

Disclaimer Privacy Policy Contact us About us