ਗੁਰਦੁਆਰਾ ਨਾਨਕ ਪਿਆਉ ਸਾਹਿਬ, ਦਿੱਲੀ


ਆਪਨੀ ਪੂਰਬ ਦੀ ਯਾਤਰਾ ਦੇ ਸਮੇਂ ਗੁਰੂ ਨਾਨਕ ਦੇਵ ਜੀ ਕੁਝ ਸਮੇਂ ਲਈ ਦਿੱਲੀ ਦੇ ਬਾਹਰ ਇਕ ਬਾਗ ਵਿੱਚ ਠਹਿਰੇ ਸਨ।

ਇਥੇ ਉਨ੍ਹਾਂ ਨੇ ਧਰਮ ਅਤੇ ਆਪਣੇ ਅਨੁਭਵਾਂ ਬਾਰੇ ਸੰਗੀਤਮਈ ਉਪਦੇਸ਼ ਦਿੱਤੇ।

ਦਿੱਲੀ ਦੇ ਪੰਡਤਾਂ, ਕਾਜੀਆਂ, ਜੋਗੀਆਂ ਅਤੇ ਸਨੀਆਸਿਆਂ ਨੇ ਅਨੇਕ ਧਾਰਮਿਕ ਪਹਿਲੂਆਂ ਤੇ ਚਰਚਾ ਕਰਕੇ ਉਨ੍ਹਾਂ ਦੇ ਵਿਚਾਰਾ ਅਤੇ ਅਨੁਭਵਾਂ ਤੋਂ ਪ੍ਰੇਰਨਾ ਲਈ ਬਾਗ ਦੇ ਮਾਲਿਕ ਨੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰੇ ਦਾ ਨਿਰਮਾਣ ਕਰਵਾਇਆ, ਜਿਸਨੂੰ ਉਸ ਵੇਲੇ ਪਉ ਸਾਹਿਬ ਕਿਹਾ ਜਾਂਦਾ ਸੀ।

ਇਸੇ ਸਥਾਨ ਨੂੰ ਹੁਣ ਗੁਰਦੁਆਰਾ ਨਾਨਕ ਪਿਆਉ ਕਿਹਾ ਜਾਂਦਾ ਹੈ।

ਜਿਸ ਖੂਹ ਵਿੱਚੋਂ ਯਾਤਰੂਆਂ ਨੂੰ ਪਾਣੀ ਪਿਲਾਇਆ ਜਾਂਦਾ ਸੀ ਉਹ ਅੱਜ ਵੀ ਮੋਜ਼ੂਦ ਹੈ।

Disclaimer Privacy Policy Contact us About us