ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ


ਜਦੋਂ ਗੁਰੂ ਤੇਗ ਬਹਾਦੁਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਤਾਂ ਅਕਾਲ ਪੁਰਖ ਨੇ ਵੀ ਆਪਣੀ ਨਰਾਜ਼ਗੀ ਜ਼ਹਿਰ ਕੀਤੀ।

ਬੜੇ ਜ਼ੋਰਾਂ ਦੀ ਹਨੇਰੀ ਆਈ ਤੇ ਅੰਧਕਾਰ ਛਾ ਗਿਆ। ਕਿਸੇ ਨੂੰ ਕੁਝ ਪਤਾ ਨਹੀ ਲੱਗਾ।

ਇਸੇ ਵਿੱਚ ਗੁਰੂ ਜੀ ਦਾ ਇਕ ਸਿੱਖ ਭਾਈ ਜੈਤਾ ਗੁਰੂ ਜੀ ਦੀ ਪਵਿਤ੍ਰ ਸੀਸ ਚੁੱਕ ਕੇ ਅਨੰਦਪੁਰ ਸਾਹਿਬ ਵੱਲ ਤੁੱਰ ਪਿਆ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕਰ ਦਿੱਤਾ।

ਉਸ ਵੇਲੇ ਲੱਖੀਸ਼ਾਹ ਵਣਜਾਰਾ ਬੈਲ ਗੱਡੀਆਂ ਤੇ ਰੂੰ ਦੀਆਂ ਗੰਢਾਂ ਲੈ ਕੇ ਚਾਂਦਨੀ ਚੌਕ ਵਿਚੋਂ ਜਾ ਰਿਹਾ ਸੀ।

ਉਸ ਨੇ ਹਨੇਰੀ ਦਾ ਫਾਇਦਾ ਚੁੱਕ ਕੇ ਗੁਰੂ ਜੀ ਦਾ ਸੀਸ ਰਹਿਤ ਸਰੀਰ ਆਪਣੇ ਪੁੱਤਰ ਦੀ ਮਦਦ ਨਾਲ ਚੁੱਕ ਕੇ ਰੂੰ ਦੀਆਂ ਗੰਡਾਂ ਵਿੱਚ ਛੁਪਾ ਦਿਤਾ ਅਤੇ ਆਪਣੇ ਪਿੰਡ ਰਾਇਸੀਨਾ ਲੈ ਗਿਆ।

ਉਥੇ ਲਖ਼ੀਸ਼ਾਹ ਵਣਜਾਰੇ ਨੇ ਗੁਰੂ ਜੀ ਦੇ ਸਰੀਰ ਨੂੰ ਮੰਜੇ ਤੇ ਪਾ ਕੇ ਰੂੰ ਦੀਆਂ ਗੰਢਾਂ ਵਾਲੇ ਕਮਰੇ ਵਿੱਚ ਰੱਖ ਕੇ ਆਪਣੇ ਘਰ ਨੂਮ ਅੱਗ ਲਾ ਇਤੀ।

ਫਿਰ ਉਨ੍ਹਾਂ ਦੀਆਂ ਪਵਿਤਰ ਅਸਥੀਆਂ ਨੂੰ ਇਕ ਕਲਸ਼ ਵਿੱਚ ਪਾ ਕੇ ਉਥੇ ਹੀ ਦਬਾ ਦਿੱਤਾ।

ਬਾਅਦ ਵਿਚ ਜਦੋਂ ਸਰਦਾਰ ਬਘੇਲ ਸਿੰਘ ਜੀ ਨੇ ਜਿਨ੍ਹਾਂ ਚਾਰ ਹੋਰ ਸਰਦਾਰ ਅਤੇ 30,000 ਫੌਜ ਲੈਕੇ ਦਿੱਲੀ ਨੂੰ ਜਿੱਤ ਲਿਆ ਸੀ ਇਥੇ 1873 ਵਿੱਚ ਗੁਰਦੁਆਰੇ ਦਾ ਨਿਰਮਾਣ ਕਰਵਾਇਆ।

Disclaimer Privacy Policy Contact us About us