ਗੁਰਦੁਆਰਾ ਬਾਉਲੀ ਸਾਹਿਬ, ਪੇਹੋਵਾ


ਇਥੇ ਜਦੋਂ ਗੁਰੂ ਨਾਨਕ ਦੇਵ ਜੀ ਆਏ ਸੀ ਤਾਂ ਪੰਡਤਾਂ ਦਾ ਬਹੁਤ ਜ਼ੋਰ ਸੀ।

ਉਹ ਅਡੰਬਰ ਕਰਕੇ ਲੋਕਾਂ ਨੂੰ ਲੁਟਦੇ ਸੀ। ਉਨ੍ਹਾਂ ਰੱਥ ਦੇ ਪਹੀਏ ਦੇ ਬਰਾਬਰ ਦੀ ਸੋਨੇ ਦੀ ਬਾਲੀ ਬਣਾ ਕੇ ਸਰਸਵਤੀ ਨਦੀ ਵਿੱਚ ਸੁੱਟੀ ਹੋਈ ਸੀ।

ਜੋ ਯਾਤਰੂ ਗਤੀ ਕਰਾਉਣ ਲਈ ਆਉਂਦੇ ਸੀ। ਉਨ੍ਹਾਂ ਨੂਮ ਬਾਲੀ ਕੱਢ ਕੇ ਵਿਖਾ ਦਿੰਦੇ ਸਨ ਕਿ ਰਾਤ ਨੂੰ ਇਸ਼ਨਾਨ ਕਰਦੇ ਹੋਏ ਮਾਤਾ ਦੀ ਬਾਲੀ ਸਰਸਵਤੀ ਵਿੱਚ ਡਿਗ ਪਈ ਸੀ ਅਤੇ ਰਾਤੋ ਰਾਤ ਵੱਧ ਕੇ ਇੰਨੀ ਵੱਡੀ ਹੋ ਗਈ ਹੈ।

ਜਦੋਂ ਗੁਰੂ ਨਾਨਕ ਦੇਵ ਜੀ ਨੂੰ ਇਸ ਪਾਖੰਡ ਦਾ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਇਥੇ ਕੀਤਾ ਹੋਇਆ ਦਾਨ ਇਸ ਤਰਾਂ ਵੱਧ ਜਾਂਦਾ ਹੈ। ਪਰ ਜੋ ਲੋਕ ਇਥੇ ਪਾਪ ਕਰਦੇ ਹਨ, ਉਨ੍ਹਾਂ ਦਾ ਪਾਪ ਕਿੰਨੇ ਗੁਣਾ ਵਧਦਾ ਹੈ।

ਪੰਡਤਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀ ਸੀ। ਪੰਡਤ ਗੁਰੂ ਜੀ ਦੇ ਚਰਨੀ ਪੈ ਗਏ ਤੇ ਮਾਫੀ ਮੰਗੀ।

ਗੁਰੂ ਨਾਨਕ ਦੇਵ ਜੀ ਨੇ ਇਥੇ ਕਾਫੀ ਸਮੇਂ ਤੱਕ ਠਹਿਰੇ ਅਤੇ ਸੰਗਤਾਂ ਨੂੰ ਉਪਦੇਸ਼ ਦੇਂਦੇ ਰਹੇ।

ਇਥੇ ਹੁਣ ਗੁਰਦੁਆਰਾ ਬਾਉਲੀ ਸਾਹਿਬ ਬਣਿਆ ਹੋਇਆ ਹੈ।

ਗੁਰੂ ਅਮਰਦਾਸ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਤੇਗ ਬਹਾਦੁਰ ਜੀ, ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਇਥੇ ਆਏ ਸਨ।

Disclaimer Privacy Policy Contact us About us