ਗੁਰਦੁਆਰਾ ਗੇਂਦਸਰ, ਭਾਨੋਖੇੜੀ


ਦਸਮ ਗੁਰੂ ਗੋਬਿੰਦ ਸਿੰਘ ਜੀ ਸੱਤ ਸਾਲ ਦੀ ਬਾਲ ਅਵਸਥਾ ਵਿੱਚ ਆਪਣੇ ਨਾਨਕੇ ਲਖਨੋਰ ਸਾਹਿਬ ਆਏ ਸਨ।

ਉਥੇ ਬਚਿਆਂ ਨਾਲ ਖੇਡਦੇ ਹੋਏ ਉਨ੍ਹਾਂ ਦੀ ਗੇਂਦ ਇਥੇ ਆ ਡਿਗੀ ਇਥੇ ਇਕ ਬਹੁਤ ਵੱਡਾ ਬੋਹੜ ਦਾ ਰੁਖ ਸੀ, ਜਿਸ ਦੇ ਥੱਲੇ ਕੋੜ੍ਹੀ ਰਹਿੰਦੇ ਸਨ। ਕੋਲ ਹੀ ਇਕ ਛੋਟਾ ਜਿਹਾ ਤਲਾਬ ਸੀ।

ਰੁੱਖ ਵਿੱਚ ਇਕ ਜ਼ਹਿਰੀਲਾ ਸੱਪ ਰਹਿੰਦਾ ਸੀ।

ਜਦੋਂ ਗੁਰੂ ਜੀ ਆਏ ਸਭ ਨੇ ਗੁਰੂ ਜੀ ਨੂੰ ਉਥੇ ਜਾਣ ਲਈ ਮਨ੍ਹਾਂ ਕੀਤਾ ਕਿਉਂਕਿ ਉਥੇ ਸੱਪ ਸੀ। ਗੁਰੂ ਜੀ ਨੇ ਕਿਸੇ ਦੀ ਗੱਲ ਨਾ ਮੰਨੀ ਅਤੇ ਉਥੇ ਚਲੇ ਗਏ।

ਸੱਪ ਬਾਹਰ ਆ ਗਿਆ। ਗੁਰੂ ਜੀ ਨੇ ਤੀਰ ਮਾਰ ਕੇ ਉਸ ਦਾ ਉਧਾਰ ਕੀਤਾ। ਇਹ ਸੱਪ ਇਕ ਸ਼ਰਾਪ ਗ੍ਰਸਤ ਰਾਖਸ ਸੀ।

ਜਿਸਦਾ ਉਧਾਰ ਦਸਵੇ ਗੁਰੂ ਜੀ ਪਾਸੋ ਹੀ ਹੋਣਾ ਸੀ।

ਇਹ ਦੇਖ ਕੇ ਕੋੜ੍ਹੀਆਂ ਨੇ ਵੀ ਬੇਨਤੀ ਕੀਤੀ, “ਗੁਰੂ ਜੀ ਸਾਡਾ ਉਧਾਰ ਕਰੋ”।

ਗੁਰੂ ਜੀ ਨੇ ਕਿਹਾ, “ਤਲਾਬ ਵਿੱਚ ਹਰ ਰੋਜ਼ ਇਸ਼ਨਾਨ ਕਰੋਗੇ ਤਾਂ ਤੁਹਾਡਾ ਕੋੜ੍ਹ ਦੂਰ ਹੋ ਜਾਵੇਗਾ”।

ਫਿਰ ਗੁਰੂ ਜੀ ਨੇ ਵਰਦਾਨ ਕੀਤਾ, “ਜੋ ਸ਼ਰਧਾ ਨਾਲ ਇਥੇ ਇਸ਼ਨਾਨ ਕਰਗੇ ਉਸ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਣਗੀਆਂ”।

ਕੋੜਿਆਂ ਨੇ ਇਸ਼ਨਾਨ ਕੀਤਾ ਅਤੇ ਠੀਕ ਹੋ ਗਏ।

ਇਹ ਅਸਥਾਨ ਲਖਨੋਰ ਸਾਹਿਬ ਤੋ 2 ਕਿ.ਮੀ. ਦੀ ਦੂਰੀ ਤੇ ਹੈ।

Disclaimer Privacy Policy Contact us About us