ਗੁਰਦੁਆਰਾ ਗੋਬਿੰਦਪੁਰਾ ਸਾਹਿਬ, ਅੰਬਾਲਾ


ਅੱਠ ਵਰਿਆਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਾਮੇ ਕਿਰਪਾਲ ਚੰਦ ਜੀ ਅਤੇ ਹੋਰ ਸਿੱਖਾਂ ਨਾਲ ਆਪਣੇ ਨਾਨਕੇ ਲਖਨੋਰ ਸਾਹਿਬ ਤੋਂ ਸ਼ਿਕਾਰ ਖੇਡਣ ਵਾਸਤੇ ਅੰਬਾਲੇ ਸ਼ਹਿਰ ਵੱਲ ਜਾ ਰਹੇ ਸਨ।

ਰਸਤੇ ਵਿਚ ਸ਼ਹਿਰ ਦਾ ਨਵਾਬ ਅਮੀਰੁਦੀਨ ਆਪਣਾ ਬਾਜ ਲੈਕੇ ਬਾਗ (ਗੁਰਦੁਆਰਾ ਬਾਦਸ਼ਾਹੀ ਬਾਗ) ਵਿੱਚ ਖੜਾ ਸੀ।

ਗੁਰੂ ਜੀ ਦਾ ਬਾਜ ਦੇਖ ਕੇ ਉਸ ਦੀ ਨੀਅਤ ਖਰਾਬ ਹੋ ਗਈ। ਉਸ ਨੇ ਗੁਰੂ ਜੀ ਨੂੰ ਕਿਹਾ, “ਆਪਣੇ ਬਾਜ ਨਾਲ ਮੇਰਾ ਬਾਜ ਲੜਾਉ”।

ਗੁਰੂ ਜੀ ਉਸ ਦੀ ਨੀਅਤ ਨੂੰ ਸਮਝ ਗਏ ਅਤੇ ਕਿਹਾ, “ਅਸੀ ਤਾਂ ਤੇਰੇ ਬਾਜ ਨਾਲ ਚਿੜੀਆਂ ਲੜਾਵਾਂਗੇ”।

ਨਵਾਬ ਦੇ ਦੁਬਾਰਾ ਕਹਿਣ ਤੇ ਵੀ ਗੁਰੂ ਜੀ ਦਾ ਉਹੀ ਜਵਾਬ ਸੁਣ ਕੇ ਨਵਾਬ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗਾ, “ਕੱਢੋ ਚਿੜੀਆਂ”।

ਗੁਰੂ ਜੀ ਨੇ ਦਰੱਖਤ ਤੇ ਬੈਠੀ ਦੋ ਚਿੜੀਆਂ ਨੂੰ ਬੁਲਾਇਆ ਅਤੇ ਬਾਜ ਨਾਲ ਲੜਨ ਨੂੰ ਕਿਹਾ।

ਚਿੜੀਆਂ ਨੇ ਬਾਜ ਨੂੰ ਬੋਟੀ ਬੋਟੀ ਕਰਕੇ ਤੋੜ ਦਿਤਾ।

ਗੁਰੂ ਜੀ ਨੇ ਇਥੇ ਮਹਾਵਾਕ ਉਚਾਰਿਆ-

“ਚਿੜੀਅੋਂ ਸੇ ਮੈ ਬਾਜ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ”।

ਗੁਰੂ ਜੀ ਨੇ ਬਚਨ ਕੀਤਾ- ਜੋ ਵੀ ਇਥੇ ਇਸ਼ਨਾਨ ਕਰਗੇ ਉਸ ਦੀ ਮੁਰਾਦ ਪੂਰੀ ਹੋਵੇਗੀ।

Disclaimer Privacy Policy Contact us About us