ਗੁਰਦੁਆਰਾ ਕਪਾਲ ਮੋਚਨ, ਜਗਾਧਰੀ


ਕਪਾਲ ਮੋਚਨ ਉਤਰ ਭਾਰਤ ਦੇ ਪ੍ਰਸਿੱਧ ਤੀਰਥ ਸਥਾਨਾਂ ਵਿੱਚੋ ਇਕ ਹੈ।

ਇਹ ਹਿੰਦੂਆਂ ਅਤੇ ਸਿਖਾਂ ਦਾ ਸਾਂਝਾ ਤੀਰਥ ਸਥਾਨ ਹੈ। ਜਿਸ ਦਾ ਵਰਨਣ ਮਹਾਭਾਰਤ ਅਤੇ ਪੁਰਾਣਾਂ ਵਿੱਚ ਵੀ ਹੈ ਆਉਂਦਾ ਹੈ।

ਕਿਹਾ ਜਾਂਦਾ ਹੈ ਕਿ ਇਥੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਦੂਖ ਪਾਪ ਕੱਟੇ ਜਾਂਦੇ ਹਨ।

ਮਹਾਭਾਰਤ ਦੀ ਲੜਾਈ ਤੋਂ ਬਾਅਦ ਦਰੋਪਦੀ ਅਤੇ ਪੰਜਾ ਪਾਂਡਵਾਂ ਨੇ ਵੀ ਇਥੇ ਇਸ਼ਨਾਨ ਕੀਤਾ ਸੀ।

ਭੰਗਣੀ ਦੀ ਲੜਾਈ ਤੋਂ ਬਾਅਦ ਪਾਉਂਟਾ ਸਾਹਿਬ ਜਾਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨਾਲ ਇਥੇ 52 ਦਿਨ ਠਹਿਰੇ ਸਨ ਅਤੇ ਧਰਮ ਦਾ ਪ੍ਰਚਾਰ ਕੀਤਾ।

ਇਥੇ ਗੁਰੂ ਜੀ ਨੇ ਆਪਣੇ ਉਨ੍ਹਾਂ ਸੂਰਵੀਰਾਂ ਨੂੰ ਇਨਾਮ ਅਤੇ ਸਿਰੋਪੇ ਬਖਸ਼ੇ ਜਿਨ੍ਹਾਂ ਨੇ ਭੰਗਣੀ ਦੀ ਲੜਾਈ ਵਿੱਚ ਸੂਰਬੀਰਤਾ ਦਿਖਾਈ ਸੀ।

ਗੁਰੂ ਜੀ ਨੇ ਹੁਕਮ ਦਿੱਤਾ ਕਿ ਉਹ ਇਸ ਪਵਿਤ੍ਰ ਸਰੋਵਰ ਦੀ ਪਵਿਤ੍ਰਤਾ ਬਣਾਈ ਰੱਖਣ।

ਗੁਰੂ ਜੀ ਨੇ ਯਾਦਗਾਰ ਦੇ ਤੋਰ ਤੇ ਕਪਾਲ ਮੋਚਨ ਦੇ ਪੁਰੋਹਿਤ ਨੂੰ ਆਪਣੇ ਦਸਤਖਤ ਕੀਤਾ ਹੋਇਆ ਹੁਕਮਨਾਮਾ ਵੀ ਦਿੱਤਾ।

ਗੁਰੂ ਜੀ ਦੀ ਯਾਦਗਾਰ ਵਿੱਚ ਸਰੋਵਰ ਦੇ ਕੋਲ ਗੁਰਦੁਆਰਾ ਬਣਿਆ ਹੋਇਆ ਹੈ।

ਕਿਹਾ ਜਾਂਦਾ ਹੈ ਕਿ ਇਥੇ ਗੁਰੂ ਨਾਨਕ ਦੇਵ ਜੀ ਵੀ ਪਧਾਰੇ ਸਨ।

Disclaimer Privacy Policy Contact us About us