ਗੁਰਦੁਆਰਾ ਮੰਜੀ ਸਾਹਿਬ, ਕੈਥਲ


ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦੁਰ ਜੀ ਅਨੰਦਪੁਰ ਸਾਹਿਬ ਤੋਂ ਦਿਲੀ ਨੂੰ ਜਾਂਦੇ ਹੋਏ ਇਸ ਸ਼ਹਿਰ ਵਿਖੇ ਆਏ।

ਗੁਰੂ ਜੀ ਨਿੰਮ ਸਾਹਿਬ ਦੇ ਅਸਥਾਨ ਤੇ ਠਹਿਰੇ ਹੋਏ ਸਨ। ਗੁਰੂ ਜੀ ਇੱਕ ਤਰਖਾਣ ਦੀ ਬੇਨਤੀ ਪ੍ਰਵਾਨ ਕਰ ਕੇ ਇਥੇ ਪਧਾਰੇ।

ਤਰਖਾਨ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ।

ਗੁਰੂ ਜੀ ਨੇ ਖੁਸ਼ ਹੋ ਕੇ ਵਰਦਾਨ ਦਿੱਤਾ ਕਿ ਗੁਰੂ ਦਾ ਦਰਬਾਰ ਲਗਾ ਕੇ ਚਾਲੀ ਦਿਨ ਜੋਤ ਜਗਾਉ, ਤੁਹਾਡੇ ਘਰ ਬੇਟਾ ਪੈਦਾ ਹੋਵੇਗਾ।

ਉਸ ਦੇ ਘਰ ਬੇਟਾ ਹੋਇਆ। ਉਸ ਨੇ ਇਹ ਜਗ੍ਹਾ ਗੁਰਦੁਆਰੇ ਲਈ ਦੇ ਦਿਤੀ।

ਇਥੇ ਸਾਰੇ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਸੰਗਰਾਂਦ ਨੂੰ ਲੰਗਰ ਵੀ ਹੁੰਦਾ ਹੈ।

Disclaimer Privacy Policy Contact us About us