ਗੁਰਦੁਆਰਾ ਮੰਜੀ ਸਾਹਿਬ, ਸਿਆਣਾ ਸੈਯਦਾਂ


ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਤੋਂ ਕੁਰੂਕਸ਼ੇਤਰ ਜਾਂਦੇ ਹੋਏ ਇਥੇ ਠਹਿਰੇ ਸਨ।

ਇਥੇ ਗੁਰੂ ਜੀ ਨੇ ਪਿੰਡ ਦੇ ਬਾਹਰ ਰੂਕ ਕੇ ਅਰਾਮ ਕੀਤਾ।

ਜਿਥੇ ਗੁਰੂ ਜੀ ਬਿਰਾਜੇ ਸਨ ਉਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ।

ਇਥੋਂ ਇਕ ਰਾਮਗੜੀਆ ਸਿੱਖ ਜੋ ਕਿ ਗੁਰੂ ਜੀ ਦਾ ਭਗਤ ਸੀ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ ਤੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ।

ਉਸਨੇ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਖੜਾਵਾਂ ਦਾ ਜੋੜਾ ਗੁਰੂ ਜੀ ਨੂੰ ਭੇਟਾਂ ਕੀਤਾ।

ਗੁਰੂ ਜੀ ਉਸ ਦੀ ਸੇਵਾ ਤੇ ਭਗਤੀ ਤੋ ਖੁਸ਼ ਹੋ ਕੇ ਕਹਿਣ ਲਗੇ ਭਾਈ ਕੁਝ ਮੰਗ ਲੈ।

ਉਸ ਸਿੱਖ ਨੇ ਗੁਰੂ ਜੀ ਦੇ ਚਰਨਾਂ ਦਾ ਜੋੜਾ ਮੰਗ ਲਿਆ ਜੋ ਅੱਜ ਵੀ ਸੰਗਤਾ ਦੇ ਦਰਸ਼ਨਾਂ ਲਈ ਗੁਰਦੁਆਰੇ ਵਿੱਚ ਰਖਿਆ ਹੋਇਆ ਹੈ।

ਇਹ ਸਥਾਨ ਪੇਹਵਾ ਤੋਂ ਗੁਹਲਾ ਰੋਡ ਉਤੇ 5 ਕਿ.ਮੀ. ਦੀ ਦੂਰੀ ਤੇ ਸਥਿਤ ਹੈ।

Disclaimer Privacy Policy Contact us About us