ਗੁਰਦੁਆਰਾ ਨਾਡਾ ਸਾਹਿਬ, ਪੰਚਕੁਲਾ


ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਵਾਪਸੀ ਸਮੇਂ ਨਾਹਨ ਤੋਂ ਹੁੰਦੇ ਹੋਏ ਨਾਡਾ ਪਿੰਡ ਦੇ ਪਾਸ, ਘੱਗਰ ਨਦੀ ਦੇ ਖੱਬੇ ਕੰਢੇ ਦੇ ਇਕ ਟਿੱਬੇ 'ਤੇ ਆਪਣੇ ਸਿੱਖਾਂ, ਸੇਵਕਾਂ, ਬੀਰ-ਬਹਾਦਰਾਂ ਨਾਲ ਕੁਝ ਸਮੇਂ ਲਈ ਰੁਕੇ।

ਇਸ ਸਥਾਨ 'ਤੇ ਨਾਡੂ ਸ਼ਾਹ ਨਾਂ ਦੇ ਇਕ ਧਰਮੀ ਸੇਵਕ ਨੇ ਗੁਰੂ ਜੀ ਦੀ ਟਹਿਲ-ਸੇਵਾ ਕੀਤੀ। ਪਹਾੜੀ, ਜੰਗਲੀ ਤੇ ਬੇਆਬਾਦ ਇਲਾਕਾ ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਕਰ ਜਗਤ ਪ੍ਰਸਿੱਧ ਹੋਇਆ।

ਨਾਡਾ ਸਾਹਿਬ ਤੋਂ ਗੁਰੂ ਜੀ ਰੋਪੜ, ਕੀਰਤਪੁਰ ਸਾਹਿਬ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਆਲੀਸ਼ਾਨ ਗੁਰਦੁਆਰਾ ਬਣਿਆ ਹੈ, ਜਿਥੇ ਹਜ਼ਾਰਾਂ ਸ਼ਰਧਾਲੂ ਚਰਨ-ਧੂੜ ਪਰਸਨ ਲਈ ਰੋਜ਼ਾਨਾ ਆਉਂਦੇ ਹਨ।

ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰੰਘ ਜੀ ਦੇ ਆਗਮਨ ਗੁਰਪੁਰਬ ਵੱਡੀ ਪੱਧਰ 'ਤੇ ਮਨਾਏ ਜਾਂਦੇ ਹਨ।

ਹਰ ਐਤਵਾਰ ਨੂੰ ਬੇਸ਼ੁਮਾਰ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ।

'ਗੁਰਦੁਆਰਾ ਨਾਡਾ ਸਾਹਿਬ' ਨਾਡਾ ਪਿੰਡ ਦੇ ਨਜ਼ਦੀਕ ਜੋ ਤਹਿਸੀਲ-ਜ਼ਿਲ੍ਹਾ ਪੰਚਕੂਲਾ (ਹਰਿਆਣਾ) ਵਿਚ ਚੰਡੀਗੜ੍ਹ ਤੋਂ 8 ਕਿਲੋਮੀਟਰ ਤੇ ਪੰਚਕੂਲਾ ਤੋਂ ਕੇਵਲ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਚੰਡੀਗੜ੍ਹ-ਪੰਚਕੂਲਾ ਰੋਡ 'ਤੇ ਸਥਿਤ ਹੈ।

ਲੰਗਰ-ਪ੍ਰਸ਼ਾਦਿ ਤੇ ਰਹਾਇਸ਼ ਲਈ ਵਧੀਆ ਪ੍ਰਬੰਧ ਹੈ। ਯਾਤਰੂਆਂ ਦੀ ਰਿਹਾਇਸ਼ ਲਈ ਨਵੀਂ ਵਿਸ਼ਾਲ ਇਮਾਰਤ ਉਸਾਰੀ ਗਈ ਹੈ।

Disclaimer Privacy Policy Contact us About us