ਗੁਰਦੁਆਰਾ ਨਿਮ ਸਾਹਿਬ, ਕੈਥਲ


ਸ਼੍ਰੀ ਗੁਰੂ ਤੇਗ ਬਹਾਦੁਰ ਜੀ ਮਾਲਵੇ ਦੀ ਜਨਤਾ ਦਾ ਉਧਾਰ ਕਰਦੇ ਹੋਏ ਬਹਿਰ ਸਾਹਿਬ ਹੁੰਦੇ ਹੋਏ ਇਥੇ ਪਹੁੰਚੇ।

ਗੁਰੂ ਜੀ ਬਹਿਰ ਜਛ ਦੇ ਇਕ ਤਰਖਾਣ ਮੱਲੇ ਨੂੰ ਪੁਛਿਆ, “ਅਸੀ ਕੈਥਲ ਜਾਣਾ ਹੈ, ਉਥੇ ਕੋਈ ਗੁਰੂ ਦਾ ਪ੍ਰੇਮੀ ਹੈ”।

ਤਾਂ ਮੱਲੇ ਨੇ ਕਿਹਾ ਉਥੇ ਦੋ ਘਰ ਬਾਣੀਆਂ ਦੇ ਅਤੇ ਇੱਕ ਘਰ ਸਿੱਖ ਦਾ ਹੈ।

ਕੈਥਲ ਦੇ ਕੋਲ ਪਹੁੰਚ ਕੇ ਮੱਲੇ ਨੇ ਪੁਛਿਆ, “ਗੁਰੂ ਜੀ ਪਹਿਲੇ ਕਿਸ ਦੇ ਘਰ ਜਾਣਾ ਹੈ”।

ਹੁਕਮ ਮਿਲਿਆ ਜਿਸ ਦਾ ਘਰ ਨਜ਼ਦੀਕ ਹੋਵੇ।

ਮੱਲਾ ਗੁਰੂ ਜੀ ਨੂੰ ਆਪਣੀ ਜਾਤੀ ਦੇ ਹਮਨਾਮ ਤਰਖਾਣ ਦੇ ਘਰ ਲੈ ਗਿਆ।

ਗੁਰੂ ਜੀ ਦੀ ਬਹੁਤ ਸੇਵਾ ਹੋਈ। ਅੰਮ੍ਰਿਤ ਵੇਲੇ ਨੂੰ ਜਦੋਂ ਗੁਰੂ ਜੀ ਠੰਡਾਰ ਤੀਰਥ ਤੇ ਇਸ਼ਨਾਨ ਕਰਕੇ ਨਿੰਮ ਦੇ ਥੱਲੇ ਬੈਠਕੇ ਨਿਤਨੇਮ ਕਰ ਰਹੇ ਸੀ ਤਾਂ ਸ਼ਹਿਰ ਦੀ ਸੰਗਤ ਜਿੰਨ੍ਹਾਂ ਨੂੰ ਗੁਰੂ ਜੀ ਦੇ ਆਉਣ ਦੀ ਖਬਰ ਮਿਲ ਗਈ ਸੀ, ਦਰਸ਼ਨਾਂ ਨੂੰ ਇਕੱਠੀ ਹੋ ਗਈ।

ਇਨ੍ਹਾਂ ਵਿਚ ਇੱਕ ਤਾਪ ਰੋਗ ਦਾ ਰੋਗੀ ਵੀ ਸੀ। ਗੁਰੂ ਜੀ ਨੇ ਨਿੰਮ ਦੇ ਪੱਤੇ ਖਿਲਾ ਕੇ ਰੋਗੀ ਦਾ ਤਾਪ ਦੂਰ ਕੀਤਾ।

ਬਾਣੀਆਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਦੁਪਹਿਰ ਦਾ ਭੋਜਨ ਕਰਨ ਸੇਠਾਂ ਦੇ ਮੁਹੱਲੇ ਗਏ। ਉਥੇ ਕੀਰਤਨ ਹੁੰਦੇ ਰਹਿਣ ਦਾ ਵਰ ਦੇ, ਫੇਰ ਇਸੇ ਥਾਂ ਤੇ ਆ ਗਏ।

ਸੰਗਤਾਂ ਨੂੰ ਨਾਮਦਾਨ ਤੇ ਸਿੱਖੀ ਦਾ ਉਪਦੇਸ਼ ਦੇ ਕੇ ਤਿੰਨ ਦਿਨ ਬਾਅਦ ਪਿੰਡ ਬਾਰਨੇ ਵੱਲ ਚਲੇ ਗਏ।

ਇਸ ਲਈ ਇਸ ਥਾਂ ਦਾ ਨਾਮ ਨਿੰਮ ਸਾਹਿਬ ਪੈ ਗਿਆ।

Disclaimer Privacy Policy Contact us About us