ਗੁਰਦੁਆਰਾ ਪਾਤਸ਼ਾਹੀ ਅਠਵੀ, ਪੰਜੋਖੜਾ


ਗੁਰੂ ਹਰਿਕ੍ਰਿਸ਼ਨ ਜੀ ਦਿਲੀ ਨੂੰ ਜਾਂਦੇ ਹੋਏ ਤਿੰਨ ਦਿਨ ਇਥੇ ਠਹਿਰੇ ਸੀ।

ਗੁੰਗੇ ਬੋਲੇ ਝੀਵਰ ਦੇ ਮੁਖ ਤੋਂ ਗੀਤਾ ਦਾ ਅਰਥ ਕਰਾਕੇ ਕ੍ਰਿਸ਼ਨਲਾਲ ਪੰਡਤ ਵਿਦਵਾਨ ਦਾ ਮਾਣ ਤੋੜਿਆ।

ਰੇਤ ਦੇ ਟਿੱਬੇ ਉਤੇ ਨਿਸ਼ਾਨ ਸਾਹਿਬ ਗੱਡ ਕੇ ਇਹ ਪਵਿਤ੍ਰ ਬਚਨ ਕੀਤੇ, “ਜੋ ਇਸ ਦੇ ਦਰਸ਼ਨ ਕਰੇਗਾ, ਸਾਡੇ ਦਰਸ਼ਨ ਕਰੇਗਾ। ਜੋ ਕੁਝ ਅਰਪਨ ਕਰਨਾ ਹੈ ਇਥੇ ਕਰੋ, ਉਹ ਸਾਨੂੰ ਪਹੁੰਚੇਗਾ”।

Disclaimer Privacy Policy Contact us About us