ਗੁਰਦੁਆਰਾ ਪਾਤਸ਼ਾਹੀ ਨੋਵੀਂ ਤੇ ਦਸਵੀਂ, ਹਮਾਯੂੰਪੁਰ ਤਸਿੰਬਲੀ


ਬੰਗਾਲ ਅਤੇ ਅਸਾਮ ਦੇ ਰਾਜਿਆਂ ਦੇ ਆਪਸੀ ਵਿਵਾਦ ਸਮਾਪਤ ਕਰਵਾ ਕੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਜਦੋਂ ਅਨੰਦਪੁਰ ਸਾਹਿਬ ਵੱਲ ਆ ਰਹੇ ਸਨ ਤਾਂ ਆਪਣੇ ਇਕ ਭਗਤ ਸੰਤ ਸ਼ਿਵਚਰਨ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਇਸ ਪਿੰਡ ਵਿੱਚ ਆਏ ਅਤੇ ਇਕ ਰਾਤ ਅਰਾਮ ਕੀਤਾ ਸੀ।

ਗੁਰੂ ਜੀ ਪਿੰਡ ਵਾਲਿਆ ਦੀ ਅਤੇ ਸ਼ਿਵਚਰਨ ਦਾਸ ਦੀ ਸੇਵਾ ਤੋਂ ਬਹੁਤ ਖੁਸ਼ ਹੋਏ।

ਗੁਰੂ ਜੀ ਨੇ ਸੰਤ ਸ਼ਿਵਚਰਨ ਦਾਸ ਨੂੰ ਚੌਰਾਸੀ ਦੇ ਗੇੜ ਤੋਂ ਮੁੱਕਤ ਕੀਤਾ ਅਤੇ ਪਿੰਡ ਵਾਲਿਆਂ ਨੂੰ ਖੁਸ਼ਹਾਲੀ ਦਾ ਵਰਦਾਨ ਦਿੱਤਾ।

ਗੁਰੂ ਜੀ ਨੇ ਕਿਹਾ ਇਥੇ ਇੱਕ ਬਹੁਤ ਸੰਦਰ ਗੁਰਦੁਆਰਾ ਬਣੇਗਾ। ਜੋ ਵੀ ਇਥੇ ਆਕੇ ਅਰਦਾਸ ਕਰੇਗਾ ਉਸ ਦੀ ਇੱਛਾ ਪੂਰੀ ਹੋਵੇਗੀ।

ਬਾਅਦ ਵਿਚ ਦਸਵੇਂ ਪਾਤਸ਼ਾਹ ਨੇ ਵੀ, ਲਖਨੋਰ ਸਾਹਿਬ ਤੋਂ ਆਉਂਦੇ ਗੇੋਏ ਇਸ ਅਸਥਾਨ ਨੂੰ ਆਪਣੇ ਚਰਣਾਂ ਦੀ ਛੋਹ ਨਾਲ ਪਵਿਤ੍ਰ ਕੀਤਾ ਅਤੇ ਸ਼ਿਵਚਰਨ ਦਾਸ ਪਾਸ ਇਕ ਰਾਤ ਠਹਿਰੇ।

ਦਸਵੇਂ ਪਾਤਸ਼ਾਹ ਨੇ ਵੀ ਇਥੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਬਚਨ ਦੋਹਰਾਏ।

Disclaimer Privacy Policy Contact us About us