ਗੁਰਦੁਆਰਾ ਪਾਤਸ਼ਾਹੀ ਛੇਵੀ, ਨੋਵੀ ਅਤੇ ਦਸਵੀ, ਪੇਹੋਵਾ


ਸਰਸਵਤੀ ਨਦੀ ਦੇ ਕਿਨਾਰੇ ਸਥਿਤ ਇਹ ਪਵਿੱਤਰ ਅਸਥਾਨ ਛੇਵੀ, ਨੋਵੀਂ ਅਤੇ ਦਸਵੀ ਪਾਤਸ਼ਾਹੀਆਂ ਦੇ ਚਰਨਾਂ ਦੀ ਛੋਹ ਨਾਲ ਪਵਿੱਤਰ ਹੈ।

ਆਗਮਨ ਛੇਵੀ ਪਾਤਸ਼ਾਹੀ, ਛੇਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਅਲਮਸਤ ਜੀ ਦੀ ਪੁਕਾਰ ਤੇ ਜੋਗਿਆਂ ਨੂੰ ਸਬਕ ਸਿਖਾਣ, ਕੀਰਤਪੁਰ ਤੋਂ ਨਾਨਕਮਤਾ ਸਹਿਬ ਜਾਂਦੇ ਹੋਏ ਮੇਲੇ ਚੇਤ ਚੋਦਸ ਦੇ ਮੋਕੇ ਤੇ ਇਸ ਸਥਾਨ ਤੇ ਠਹਿਰੇ ਸਨ।

ਆਗਮਨ ਨੋਵੀ ਪਾਤਸ਼ਾਹੀ, ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਹਿੰਦ ਦੀ ਚਾਦਰ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਅੋਰੰਗਜ਼ੇਬ ਵਲੋਂ ਜਬਰੀ ਧਰਮ ਬਦਲਣ ਦੇ ਜ਼ੁਲਮ ਨੂੰ ਰੋਕਣ ਅਤੇ ਹਿੰਦੂ ਧਰਮ ਦੀ ਰਖਿਆ ਲਈ ਆਪਣਾ ਸ਼ੀਸ਼ ਕੁਰਬਾਨ ਕਰਨ ਲਈ ਦਿੱਲੀ ਜਾਂਦੇ ਹੋਏ ਇਥੇ ਠਹਿਰੇ ਸਨ।

ਆਗਮਨ ਦਸਵੀ ਪਾਤਸ਼ਾਹੀ, ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋ ਚਲ ਕੇ ਪਿੰਡ ਸਿਆਣਾ ਸੈਦਾਂ ਵਿਖੇ ਆਪਣੇ ਇਕ ਸ਼ਰਧਾਲੂ ਦੇ ਹਥੀ ਬਣਿਆ ਖੜਾਵਾਂ ਦਾ ਜੋੜਾ ਪਰਵਾਨ ਕਰਨ ਤੋਂ ਬਾਅਦ ਇਸ ਸਥਾਨ ਤੇ ਪੁੱਜੇ ਅਤੇ ਇਥੇ ਥੋੜਾ ਸਮਾਂ ਠਹਿਰਣ ਉਪਰੰਤ ਸੂਰਜ ਗ੍ਰਹਿਣ ਦੇ ਮੇਲੇ ਤੇ ਕੁਰਕਸ਼ੇਤਰ ਪਹੰਚੇ ਸਨ।

Disclaimer Privacy Policy Contact us About us