ਗੁਰਦੁਆਰਾ ਮੰਜੀ ਸਾਹਿਬ, ਸ਼੍ਰੀਨਗਰ


ਇਥੋ ਦੀ ਇਕ ਬਜ਼ੂਰਗ ਮਾਤਾ ਭਾਗਭਰੀ ਦੀ ਸ਼ਰਧਾ ਤੇ ਭਗਤੀ ਨਾਲ ਪ੍ਰੇਰਤ ਹੋਏ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਚੱਲਕੇ ਇਥੇ ਪੁੱਜੇ।

ਮਾਤਾ ਭਾਗਭਰੀ ਨੇ ਆਪਣੇ ਹੱਥੀ ਗੁਰੂ ਸਾਹਿਬ ਵਾਸਤੇ ਇਕ ਪੋਸ਼ਾਕ ਬਣਾਈ ਸੀ।

ਪਰ ਬਜ਼ੁਰਗ ਹੋਣ ਕਰਕੇ ਗੁਰੂ ਜੀ ਨੂੰ ਪੋਸ਼ਾਕ ਭੇਟਾਂ ਕਰਨ ਵਾਸਤੇ ਅੰਮ੍ਰਿਤਸਰ ਨਹੀ ਜਾ ਸਕਦੀ ਸੀ। ਅੰਤਰਜਾਮੀ ਮਹਾਰਾਜ ਆਪ ਇਥੇ ਆਏ ਅਤੇ ਮਾਤਾ ਜੀ ਤੋਂ ਪੋਸ਼ਾਕ ਪ੍ਰਵਾਨ ਕੀਤੀ।

ਇਸ ਤੋਂ ਅਗਲੇ ਦਿਨ ਮਾਤਾ ਜੀ ਸਵੱਰਗ ਸਿਧਾਰ ਗਈ ਗੁਰੂ ਜੀ ਨੇ ਆਪਣੇ ਹੱਥੀ ਮਾਤਾ ਜੀ ਦਾ ਅੰਤਮ ਸੰਸਕਾਰ ਕੀਤਾ ਤੇ ਉਨ੍ਹਾਂ ਦੇ ਪੁਤਰ ਸੇਵਾਦਾਸ ਨੂੰ ਪੱਗ ਬੰਨ੍ਹਾ ਕੇ ਚਲੇ ਗਏ।

ਮਾਤਾ ਜੀ ਦੀ ਯਾਦ ਵਿੱਚ ਇਥੇ ਗੁਰਦੁਆਰਾ ਮੰਜੀ ਸਾਹਿਬ ਸਥਾਪਤ ਹੈ।

Disclaimer Privacy Policy Contact us About us