ਤਖ਼ਤ ਸ੍ਰੀ ਦਮਦਮਾ ਸਾਹਿਬ, ਬਠਿੰਡਾ


ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ ਸਾਹਿਬ ਤੇ ਮੁਕਤਸਰ ਦੇ ਧਰਮ ਯੁੱਧਾਂ ਉਪਰੰਤ ਗੁਰੂ ਕਾਂਸ਼ੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਨੂੰ ਪਹਿਲੀ ਵਾਰ 1705 ਈ: ਨੂੰ ਆਪਣੀ ਚਰਨ-ਛੋਹ ਬਖਸ਼ਿਸ਼ ਕਰ, ਪਵਿੱਤਰ ਕੀਤਾ।

ਗੁਰੂ ਸਾਹਿਬ ਜੀ ਨੇ ਜਿਸ ਜਗ੍ਹਾ ਪਹਿਲੀ ਵਾਰ ਆ ਕੇ ਕਮਰ-ਕੱਸਾ ਖੋਲਿਆ ਤੇ ਦਮ ਲਿਆ, ਉਹੀ ਜਗ੍ਹਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਈ।

ਇਸ ਪਾਵਨ ਸਥਾਨ 'ਤੇ ਹੀ ਚੌਧਰੀ ਡੱਲੇ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਸਿੰਘ ਸਜਾਇਆ।

ਦੱਖਣ ਦੀ ਯਾਤਰਾ ਤੋਂ ਪਹਿਲਾਂ ਇਸ ਪਾਵਨ ਅਸਥਾਨ 'ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਦਰਜ਼ ਕਰ,

ਪਾਵਨ ਸਰੂਪ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾ ਮੁਕੰਮਲ ਕੀਤਾ।

ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦੇਖ-ਰੇਖ ਹੇਠ ਗੁਰਬਾਣੀ ਪੜ੍ਹਨ-ਪੜ੍ਹਾਉਣ,

ਲਿਖਣ ਅਤੇ ਅਰਥ ਸੰਚਾਰ ਕਰਾਉਣ ਲਈ ਟਕਸਾਲ ਆਰੰਭ ਕਰਵਾਈ ਅਤੇ ਬਾਬਾ ਦੀਪ ਸਿੰਘ ਜੀ ਨੂੰ ਇਸ ਸਥਾਨ ਦਾ ਮੁੱਖ ਸੇਵਾਦਾਰ ਨਿਯਤ ਕੀਤਾ।

ਇਸ ਪਾਵਨ ਤਖ਼ਤ ਦੇ ਨਜਦੀਕ ਹੀ ਗੁ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗੁ: ਨਾਨਕਸਰ ਸਾਹਿਬ, ਗੁ: ਮੰਜੀ ਸਾਹਿਬ, ਗੁ: ਲਿਖਣਸਰ ਸਾਹਿਬ, ਗੁ: ਜੰਡ ਸਾਹਿਬ, ਬੁਰਜ ਬਾਬਾ ਦੀਪ ਸਿੰਘ ਜੀ ਆਦਿ ਸਥਾਨ ਦਰਸ਼ਨ-ਯੋਗ ਹਨ।

Disclaimer Privacy Policy Contact us About us