ਗੁਰਦੁਆਰਾ ਦਾਤਨ ਸਾਹਿਬ


ਗੁਰੂ ਗੋਬਿੰਦ ਸਿੰਘ ਜੀ 1706 ਈ: ਵਿਚ ਇਕ ਦਿਨ ਖਿਦਰਾਣੇ ਤੋਂ ਜਦੋਂ ਟਿੱਬੀ ਸਾਹਿਬ ਆਏ ਤਾਂ ਸਵੇਰੇ ਸਵੇਰੇ ਦਾਤਨ ਆਦਿ ਕਰ ਰਹੇ ਸਨ।

ਉਸ ਵੇਲੇ ਸੂਬਾ ਸਰਹਿੰਦ ਦੇ ਭੇਜੇ ਹੋਏ ਇਕ ਮੁਗਲ ਨੇ ਪਿਛੋਂ ਵਾਰ ਕਰਕੇ ਗੁਰੂ ਜੀ ਨੂੰ ਮਾਰਨਾ ਚਾਹਿਆ ਤਾਂ ਗੁਰੂ ਜੀ ਨੇ ਪਿਛੇ ਮੁੜ ਕੇ ਹੱਥ ਵਿੱਚ ਫੜਿਆ ਗੜਵਾ ਮੁਗਲ ਸਿਪਾਹੀ ਦੇ ਸਿਰ ਵਿੱਚ ਮਾਰ ਕੇ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ।

ਉਸ ਮੁਗਲ ਦੀ ਕਬਰ ਗੁਰਦੁਆਰੇ ਤੋਂ ਥੋੜ੍ਹੀ ਦੂਰੀ ਤੇ ਬਣੀ ਹੋਈ ਹੈ।

Disclaimer Privacy Policy Contact us About us