ਗੁਰਦੁਆਰਾ ਟੁੱਟੀ ਗਢੀ


ਇਸ ਅਸਥਾਨ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਇਆ ਜਾਂਦਾ ਸੀ। ਏਥੇ ਚਾਲੀ ਸਿੰਘਾਂ ਨੇ ਨਵਾਬ ਵਜ਼ੀਰ ਖ਼ਾਂ ਦੀ ਫੋਜ ਨਾਲ ਲੜਦੇ ਹੋਏ ਮਹਾਨ ਸ਼ਹੀਦੀ ਪ੍ਰਾਪਤ ਕੀਤੀ।

ਇਹ ਉਹ ਹੀ ਚਾਲੀ ਸਿੰਘ ਸਨ, ਜੋ ਅਨੰਦਪੁਰ ਦਾ ਕਿਲ੍ਹਾ ਮੁਗਲ ਫੋਜ ਦੁਆਰਾ ਘੇਰ ਲਏ ਜਾਣ ਤੇ ਗੁਰੂ ਜੀ ਨੂੰ ਬੇਦਾਵਾ ਦੇ ਕੇ ਨਿਕਲ ਆਏ ਸਨ।

ਜਦੋਂ ਦਸਵੇਂ ਗੁਰੂ ਜੀ ਸ਼ਹੀਦਾਂ ਦੀਆਂ ਦੋਹਾਂ ਇੱਕਠਿਆਂ ਕਰ ਰਹੇ ਸਨ ਤਾਂ ਭਾਈ ਮਹਾ ਸਿੰਘ ਜੋ ਬੁਰੀ ਤਰਾਂ ਜ਼ਖਮੀ ਸੀ ਅਤੇ ਤੜਪ ਰਿਹਾ ਸੀ, ਉਸ ਨੂੰ ਗੁਰੂ ਜੀ ਨੇ ਕਿਹਾ, “ਕੁਝ ਮੰਗਣਾ ਹੈ ਤਾਂ ਮੰਗ ਲੈ”।

ਭਾਈ ਮਹਾ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, “ਦਾਤਾ ਜੀ, ਬੇਦਾਵਾ ਫਾੜ ਦਿਉ ਅਤੇ ਟੁਟੀ ਹੋਈ ਗੰਡ ਜੋੜ ਦਿਉ”।

ਗੁਰੂ ਜੀ ਨੇ ਆਪਣੀ ਜੇਵ ਵਿਚੋਂ ਬੇਦਾਵਾ ਪੱਤਰ ਦਢਿਆ ਅਤੇ ਉਸ ਦੇ ਸਾਹਮਣੇ ਹੀ ਫਾੜ ਦਿਤਾ”।

ਇਸ ਤਰਾਂ ਚਾਲ੍ਹੀ ਸਿੰਘਾਂ ਨੂੰ ਮੁਕਤੀ ਬਖ਼ਸ਼ ਕੇ ਮੁਕਤ ਪਦ ਪ੍ਰਦਾਨ ਕੀਤਾ।

ਤਦ ਤੋਂ ਇਸ ਸਥਾਨ ਦਾ ਨਾਮ ਟੁਟੀ ਗੰਡੀ ਮੁਕਤਸਰ ਹੋ ਗਿਆ ਹੈ।

Disclaimer Privacy Policy Contact us About us