ਗੁਰਦੁਆਰਾ ਪਾਤਸ਼ਾਹੀ ਦਸਵੀ, ਭਦੋੜ


ਪੁਰਾਣੇ ਸਮੇਂ ਇਥੇ ਰਾਜਾ ਭੱਦਰਸੈਨ ਨੇ ਆਪਣੀ ਰਾਜਕੁਮਾਰੀ ਸੂਰਜਕਲਾਂ ਵਾਸਤੇ ਇਕ ਇਸ਼ਨਾਨ ਘਰ ਬਣਾਇਆ ਸੀ।

ਇਕ ਦਿਨ ਜਦ ਰਾਜਕੁਮਾਰੀ ਇਸ਼ਨਾਨ ਕਰਨ ਉਥੇ ਗਈ ਤਾਂ ਉਸਨੇ ਇਕ ਸਾਧੂ ਨੂੰ ਉਥੇ ਇਸ਼ਨਾਨ ਕਰਦੇ ਵੇਖਿਆ।

ਰਾਜਕੁਮਾਰੀ ਇਹ ਦੇਖ ਕੇ ਬਹੁਤ ਗੁੱਸਾ ਹੋਈ ਤੇ ਉਸਨੇ ਸਾਧੂ ਨੂੰ ਬਹੁਤ ਭਲਾ ਬੁਰਾ ਕਿਹਾ।

ਸਾਧੂ ਜਿਸ ਦਾ ਨਾਮ ਬਿਸ਼ਨਦਾਸ ਸੀ। ਉਸ ਨੇ ਕਿਹਾ, “ਤੇਰੀ ਜ਼ੁਬਾਨ ਸਪਨੀ ਵਾਂਗ ਹੈ”।

ਰਾਜਕੁਮਾਰੀ ਸਮਝ ਗਈ ਕਿ ਉਸਨੂੰ ਸ਼ਰਾਪ ਮਿਲ ਗਿਆ ਹੈ। ਉਸਨੇ ਮਾਫੀ ਮੰਗੀ ਅਤੇ ਪੁਛਿਆ ਕਿ ਉਸਦੀ ਮੁਕਤੀ ਕਦੋ ਹੋਵੇਗੀ।

ਸਾਧੂ ਨੇ ਕਿਹਾ, “ਤੇਰੀ ਮੁਕਤੀ ਗੁਰੂ ਗੋਵਿੰਦ ਸਿੰਘ ਜੀ ਕਰਨਗੇ”।

ਫਿਰ ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੁਝ ਸਿੰਘਾ ਨਾਲ ਭਦੌੜ ਆਏ।

ਜਦੋਂ ਗੁਰੂ ਜੀ ਆਰਾਮ ਕਰ ਰਹੇ ਸੀ। ਇਕ ਸਪਨੀ ਨੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸਿੱਰ ਰਖ ਦਿੱਤਾ।

ਗੁਰੂ ਜੀ ਨੇ ਆਪਣੇ ਤੀਰ ਨਾਲ ਉਸਦੇ ਸਿੱਰ ਨੂੰ ਸੱਪਰਸ਼ ਕਰ ਕੇ ਉਸਨੂੰ ਮੁਕਤੀ ਪ੍ਰਦਾਨ ਕੀਤੀ।

ਇਸ ਗੁਰਦੁਆਰੇ ਨੂੰ ਅਕਾਲ ਜੰਤਰ ਵੀ ਕਿਹਾ ਜਾਂਦਾ ਹੈ।

Disclaimer Privacy Policy Contact us About us