ਗੁਰਦੁਆਰਾ ਪਾਤਸ਼ਾਹੀ ਛੇਵੀਂ, ਮੱਲਾ


ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਲਮਬਾਲੀ ਪਿੰਡ ਵਿੱਚ ਆਏ ਤਾਂ ਸਿੰਘਾਂ ਨੇ ਪ੍ਰਸਾਦੇ ਛੱਕਣ ਲਈ ਗੁਰੂ ਜੀ ਨੂੰ ਬੇਨਤੀ ਕੀਤੀ।

ਗੁਰੂ ਜੀ ਨੇ ਸਾਹਮਣੇ ਬੈਠੇ ਸੰਤ ਵੱਲ ਇਸ਼ਾਰਾ ਕਰਕੇ ਕਿਹਾ, “ਉਹ ਜਿਹੜਾ ਸੰਤ ਬੈਠਾ ਹੈ ਉਸ ਕੋਲੋਂ ਜਾਕੇ ਕੁਝ ਲੈ ਆਵੋ”।

ਸੰਤ ਨੇ ਪ੍ਰਸ਼ਾਦੇ ਦੇਣ ਤੋਂ ਇਨਕਾਰ ਕਰ ਦਿਤਾ।

ਤਾਂ ਗੁਰੂ ਜੀ ਨੇ ਕਿਹਾ, “ਖਾ, ਖਾ ਕੇ ਅਜਗਰ ਵਾਂਗ ਢਿੱਡ ਵਧਾਈ ਜਾਨੈ, ਕਿਸੇ ਨੂੰ ਕੁਝ ਦਾਨ ਕਰਿਆ ਕਰ”।

ਸੰਤ ਸਮਝ ਗਏ ਕਿ ਇਹ ਤਾਂ ਜਾਣੀ ਜਾਣ ਅਕਾਲ ਪੁਰਖ ਹੀ ਹਨ। ਇਨ੍ਹਾਂ ਦੀ ਗੱਲ ਸੱਚੀ ਹੋਵੇਗੀ।

ਫਿਰ ਪੈਰੀ ਪੈ ਗਏ ਅਤੇ ਪੁਛਿਆ ਗੁਰੂ ਜੀ, ਮੇਰੀ ਮੁਕਤੀ ਕਦੋਂ ਹੋਵੇਗੀ।

ਗੁਰੂ ਜੀ ਨੇ ਕਿਹਾ, “ਜਦੋਂ ਛੇਵੇ ਗੁਰੂ ਜੀ ਆਉਣਗੇ”।

ਜਦੋਂ ਛੇਵੇਂ ਗੁਰੂ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਆਏ ਤਾਂ ਸਰਾਲ (ਅਜਗਰ) ਬਾਹਰ ਆ ਗਿਆ।

ਉਸ ਨੂੰ ਦੇਖ ਸਾਰੇ ਡਰ ਗਏ ਤਦ ਗੁਰੂ ਜੀ ਨੇ ਕਿਹਾ ਡਰੋ ਨਹੀ। ਇਹ ਤਾਂ ਆਪਣਾ ਹੀ ਸਿੱਖ ਹੈ। ਅਤੇ ਸੱਤ ਮੁਠੀਆਂ ਮਿੱਟੀ ਪਾਕੇ ਉਸ ਦਾ ਉਧਾਰ ਕੀਤਾ।

ਲੋਹੜੀ ਅਤੇ ਵੈਸਾਖੀ ਵਾਲੇ ਦਿਨ ਅੱਜ ਵੀ ਇਥੋ ਮਿੱਟੀ ਨਿਕਲਦੀ ਹੈ।

ਜਦ ਇਥੋਂ ਦੇ ਸਿੱਖਾਂ ਨੇ ਅੰਮ੍ਰਿਤਸਰ ਇਸ਼ਨਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਗੁਰੂ ਜੀ ਨੇ ਕਿਹਾ ਦੀਵਾਲੀ ਨੂੰ ਤੁਹਾਨੂੰ ਇਸ਼ਨਾਨ ਕਰਾਵਾਂਗੇ।

ਦੀਵਾਲੀ ਆਈ ਤਾਂ ਸੰਗਤਾ ਨੇ ਫਿਰ ਆਪਣੀ ਇੱਛਾ ਦੁਹਰਾਈ।

ਤਾਂ ਗੁਰੂ ਜੀ ਨੇ ਸਾਹਿਰਆ ਨੂੰ ਅੱਖਾਂ ਬੰਦ ਕਰਨ ਲਈ ਕਿਹਾ।

ਜਦੋਂ ਅੱਖਾਂ ਖੋਲੀਆਂ ਤਾਂ ਉਨ੍ਹਾਂ ਨੇ ਦੇਖਿਆ ਕਿ ਸਾਹਮਣੇ ਸੁੱਕੇ ਹੋਏ ਟੋਏ ਵਿੱਚ ਪਾਣੀ ਭਰ ਗਿਆ ਹੈ।

ਇਹ ਅਸਥਾਨ ਬਾਜਾਖਾਨਾ ਭਗਤਾ ਰੋਡ ਤੇ 3 ਕਿ.ਮੀ. ਦੀ ਦੂਰੀ ਤੇ ਸਥਿਤ ਹੈ।

Disclaimer Privacy Policy Contact us About us