ਗੁਰਦੁਆਰਾ ਪਾਤਸ਼ਾਹੀ ਨੋਂਵੀ, ਪਿੰਡ ਭਿੱਖੀ


ਗੁਰੂ ਤੇਗ ਬਹਾਦੁਰ ਜੀ ਸਮਾੳ ਤੋ ਚਲਕੇ ਇਥੇ ਪੁਜੇ।

ਅਗਲੇ ਦਿਨ ਕਾਫੀ ਚਿਰਾਂ ਤੋ ਗੁਰੂ ਜੀ ਨੂੰ ਖੋਜ ਰਹੀ ਪਛੋਰ ਦੀ ਸੰਗਤ ਨੂੰ ਸਿਰੋਪਾੳ ਦੇਕੇ ਵਿਦਾ ਕੀਤਾ।

ਗੁਰੂ ਜੀ ਇਥੇ ਦਸ ਦਿਨ ਠਹਿਰੇ ਸਨ। ਇਥੋ ਦੇ ਤਰਖ਼ਾਣਾਂ ਅਤੇ ਬਾਣੀਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ।

ਪਿੰਡ ਦਾ ਚੋਧਰੀ ਗੈਂਡਾ ਚਾਹਲ ਜੋ ਕਿ ਸੁਲਤਾਨ ਦਾ ਉਪਾਸਕ ਸੀ। ਗੁਰੂ ਜੀ ਦੇ ਬਚਨ ਸੁਣ ਕੇ ਗੁਰੂ ਜੀ ਦਾ ਸਿੱਖ ਬਣ ਗਿਆ।

ਇਹ ਸਥਾਨ ਸੁਨਾਮ ਤੋ ਥੋੜ੍ਹੀ ਦੂਰੀ ਤੇ ਹੈ।

Disclaimer Privacy Policy Contact us About us