ਗੁਰਦੁਆਰਾ ਪਾਤਸ਼ਾਹੀ ਨੋਵੀ, ਖੀਵਾਂ


ਜਦੋਂ ਗੁਰੂ ਤੇਗ ਬਹਾਦੁਰ ਜੀ ਨੇ ਇਸ ਪਿੰਡ ਦੇ ਬਾਹਰ ਡੇਰਾ ਲਾਇਆ ਹੋਇਆ ਸੀ। ਉਥੇ ਦਾ ਇਕ ਸਿੰਘ ਹਮੇਸ਼ਾ ਗੁਰੂ ਜੀ ਦੀ ਸੇਵਾ ਵਿੱਚ ਲੱਗਾ ਰਹਿੰਦਾ ਸੀ।

ਇਕ ਦਿਨ ਜਦੋਂ ਸਿੰਘ ਨੇ ਗੁਰੂ ਜੀ ਕੋਲੋਂ ਪਿੰਡ ਵਿੱਚ ਇਕ ਵਿਆਹ ਤੇ ਜਾਣ ਲਈ ਇਜ਼ਾਜਤ ਮੰਗੀ ਤਾਂ ਗੁਰੂ ਜੀ ਨੇ ਕਿਹਾ ਅੱਜ ਤੋਂ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਤੇਰਾ ਵਰਤਾਰਾ ਤੈਨੂੰ ਗੁਰੂ ਘਰ ਬੈਠੇ ਹੀ ਮਿਲ ਜਾਇਆ ਕਰੇਗਾ।

ਜਦੋਂ ਵਿਆਹ ਦੀ ਰਸਮ ਪੂਰੀ ਹੋਈ ਤਾਂ ਪਿੰਡ ਦੇ ਚੌਧਰੀ ਨੂੰ ਪਤਾ ਲਗਾ ਕਿ ਗੁਰੂ ਜੀ ਦੀ ਸੇਵਾ ਵਿੱਚ ਲੱਗਾ ਸਿੰਘ ਵਿਆਹ ਵਿਚ ਨਹੀ ਆਇਆ ਤਾਂ ਉਸ ਨੇ ਸਿੰਘ ਦੇ ਹਿਸੇ ਦੀ ਮਿਠਾਈ ਉਸ ਦੇ ਘਰ ਭਿਜਵਾ ਦਿਤੀ।

ਇਸ ਤਰਾਂ ਗੁਰੂ ਜੀ ਦਾ ਵਚਨ ਸੱਚ ਹੋਇਆ।

ਇਸ ਤੋਂ ਬਾਅਦ ਪਿੰਡ ਵਿਚ ਜਦੋਂ ਵੀ ਕੋਈ ਵਿਆਹ ਹੁੰਦਾ ਤਾਂ ਸਿੰਘ ਦੇ ਹਿਸੇ ਦਾ ਵਰਤਾਰਾ ਉਸ ਦੇ ਘਰ ਪਹੰਚਾ ਦਿਤਾ ਜਾਂਦਾ ਸੀ।

ਇਸ ਸਥਾਨ ਭਵਾਨੀਗੜ੍ਹ – ਸੁਨਾਮ ਤੋ ਜਾਂਦੇ ਹੋੲੈ ਭਿੱਖੀ ਤੋਂ 3 ਕਿ. ਮੀ. ਦੀ ਦੂਰੀ ਉਤੇ ਹੈ।

Disclaimer Privacy Policy Contact us About us