ਗੁਰਦੁਆਰਾ ਪਾਤਸ਼ਾਹੀ ਨੋਂਵੀ, ਸਮਾੳ


ਇਥੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਪਰਵਾਰ, ਸੰਗਤਾਂ ਅਤੇ ਸਾਧੂਆਂ ਸਮੇਤ ਖ਼ੀਵਾਂ ਤੋਂ ਚਲ ਕੇ ਆਏ ਸਨ। ਗੁਰੂ ਜੀ ਆਪਣੇ ਕਾਫਲੇ ਸਮੇਤ ਇਥੇ ਬਿਰਾਜੇ ਸਨ।

ਬਹੁਤ ਚਿਰਾਂ ਤੋਂ ਆਪ ਜੀ ਦੀ ਖੋਜ ਵਿੱਚ ਫਿਰ ਰਹੀ ਪਛੋਰ ਦੀ ਸੰਗਤ ਆਪ ਜੀ ਨੂੰ ਏਥੇ ਮਿਲੀ।

ਪਛੋਰ ਦੀ ਸੰਗਤ ਨੂੰ ਭਿੱਖੀ ਜਾਕੇ ਸਿਰੋਪਾੳ ਬਖ਼ਸ਼ਿਸ਼ ਕਰ ਕੇ ਵਿਦਾ ਕੀਤਾ।

ਏਥੇ ਖੇਤ ਵਾਲੇ ਕਿਸਾਨ ਦੇ ਘਰ ਦੁਧ ਖਤਮ ਨਾ ਹੋਣ ਦਾ ਬਰ ਦਿਤਾ ਅਤੇ ਪਵਿਤਰ ਬਚਨ ਕੀਤੇ, “ਜੋ ਪ੍ਰੇਮੀ ਸ਼ਰਧਾ ਨਾਲ ਦੇਗ ਕਰਾਏਗਾ ਉਸ ਦੀ ਇੱਛਾ ਪੂਰਨ ਹੋਵੇਗੀ”।

ਇਹ ਸਥਾਨ ਖ਼ੀਵਾਂ ਤੋ ਚਾਰ ਕਿ.ਮੀ. ਦੀ ਦੂਰੀ ਤੇ ਹੈ।

Disclaimer Privacy Policy Contact us About us