ਗੁਰਦੁਆਰਾ ਸ਼੍ਰੀ ਨੋਲੱਖਾ ਸਾਹਿਬ


ਸ਼੍ਰੀ ਗੁਰੂ ਤੇਗ ਬਹਾਦੁਰ ਜੀ ਧਰਮ ਦਾ ਪ੍ਰਚਾਰ ਕਰਦੇ ਹੋਏ ਇਸ ਜਗ੍ਹਾ ਤੇ ਪਹੁੰਚੇ। ਉਸ ਵੇਲੇ ਲੱਖੀ ਸ਼ਾਹ ਵੀ ਇਸ ਪਿੰਡ ਵਿੱਚ ਠਹਿਰਿਆ ਹੋਇਆ ਸੀ।

ਉਸ ਨੇ ਸੁੱਖਣਾ ਸੁੱਖੀ ਕਿ ਮੇਰਾ ਗੁਆਚਾ ਹੋਇਆ ਬੈਲ ਮਿਲ ਜਾਵੇ ਤਾਂ ਮੈ ਗੁਰੂ ਜੀ ਨੂੰ ਨੋ ਟਕੇ ਭੇਟਾਂ ਕਰਾਂਗਾ।

ਥੋੜ੍ਹਾ ਚਿਰ ਬਾਅਦ ਉਸ ਦਾ ਬੈਲ ਜੰਗਲ ਵਿਚੋਂ ਮਿਲ ਗਿਆ ਤਾਂ ਲੱਖੀ ਸ਼ਾਹ ਗੁਰੂ ਜੀ ਕੋਲ ਆਇਆ ਤੇ ਨੋਂ ਟਕੇ ਰੱਖ ਕੇ ਮੱਥਾ ਟੇਕਿਆ।

ਤਦ ਗੁਰੂ ਜੀ ਨੇ ਉਹ ਨੋਂ ਟਕੇ ਬਗੈਰ ਹੱਥ ਲਾਏ ਹੀ ਸੰਗਤਾਂ ਨੂੰ ਦੇ ਦਿਤੇ ਤਾਂ ਲੱਖੀ ਸ਼ਾਹ ਨੂੰ ਲੱਗਿਆ ਕਿ ਗੁਰੂ ਜੀ ਖੁਸ਼ ਨਹੀ ਹੋਏ।

ਲੱਖੀ ਸ਼ਾਹ ਨੇ ਗੁਰੂ ਜੀ ਨੂੰ ਕਿਹਾ, “ਗੁਰੂ ਜੀ, ਇਸ ਵੇਲੇ ਮੇਰੇ ਕੋਲ ਇਤਨੇ ਹੀ ਟਕੇ ਹਨ, ਬਾਅਦ ਵਿਚ ਹੋਰ ਦੇ ਦੇਵਾਂਗਾ”।

ਤਾਂ ਗੁਰੂ ਜੀ ਨੇ ਕਿਹਾ, “ਨਹੀ ਲੱਖੀ ਸ਼ਾਹ। ਤੇਰੇ ਨੋਂ ਟਕੇ ਨੋਂ ਲੱਖ ਦੇ ਬਰਾਬਰ ਹਨ”।

ਇਹ ਪਿੰਡ ਸਰਹਿੰਦ ਪਟਿਆਲਾ ਸੜਕ ਉਪਰ 10 ਕਿ.ਮੀ. ਦੀ ਦੂਰੀ ਤੇ ਹੈ। ਤਦ ਤੋਂ ਇਸ ਪਿੰਡ ਦਾ ਨਾਮ ਨੋਂਲੱਖਾ ਪੈ ਗਿਆ।

Disclaimer Privacy Policy Contact us About us