ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੋਰਿੰਡਾ


ਗੁਰੂ ਗੋਬਿੰਦ ਸਿੰਘ ਜੀ ਨਾਲੋ ਬਿੱਛੜ ਕੇ ਮਾਤਾ ਗੁਜਰੀ ਜੀ ਅਤੇ ਦੋਨੋ ਛੋਟੇ ਸਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਆਪਣੇ ਰਸੋਈਏ ਗੰਗੂ ਨੂੰ ਮਿਲੇ।

ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਲੈ ਆਇਆ। ਉਨ੍ਹਾਂ ਨੂੰ ਮਾਰਕੇ ਉਨ੍ਹਾਂ ਦਾ ਪੈਸਾ ਹੜੱਪ ਲੈਣ ਦੇ ਇਰਾਦੇ ਨਾਲ ਗੰਗੂ ਨੇ ਆਪਣੀ ਮਾਂ ਨੂੰ ਉਨ੍ਹਾਂ ਦੇ ਖਾਣੇ ਵਿੱਚ ਜਹਿਰ ਮਿਲਾਉਣ ਲਈ ਕਿਹਾ।

ਮਾਂ ਦੇ ਮਨਾ ਕਰਨ ਤੇ ਉਸ ਨੇ ਰਾਤ ਨੂੰ ਪੈਸੇ ਚੁਰਾਣ ਦੀ ਕੋਸ਼ਿਸ਼ ਕੀਤੀ।

ਪਰ ਮਾਤਾ ਗੁਜਰੀ ਜੀ ਨੇ ਉਸਨੂੰ ਰੰਗੇ ਹਥੀਂ ਫੜ ਲਿਆ। ਇਸ ਤੇ ਗੰਗੂ ਨੂੰ ਗੁੱਸਾ ਆ ਗਿਆ ਤੇ ਉਸਨੇ ਬਦਲਾ ਲੈਣ ਦੀ ਖਾਤਿਰ ਮੋਰਿੰਡਾ ਜਾਕੇ ਥਾਣੇ ਵਿੱਚ ਉਨ੍ਹਾਂ ਦੇ ਬਾਰੇ ਦੱਸ ਦਿਤਾ।

ਮੋਰਿੰਡਾ ਤੋ ਦੋ ਥਾਣੇਦਾਰ ਸਹੇੜੀ ਗਏ ਅਤੇ ਦੋਨੋ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਫੜ ਕੇ ਮੋਰਿੰਡਾ ਲੈ ਆਏ ਅਤੇ ਉਨ੍ਹਾਂ ਨੂੰ ਹਵਾਲਾਤ ਵਿੱਚ ਬੰਦ ਕਰ ਦਿਤਾ।

ਮੋਰਿੰਡਾ ਤੋਂ ਉਨ੍ਹਾਂ ਨੂੰ ਸਰਹਿੰਦ ਭੇਜ ਦਿਤਾ ਗਿਆ।

Disclaimer Privacy Policy Contact us About us