ਗੁਰਦੁਆਰਾ ਦਮਦਮਾ ਸਾਹਿਬ, ਚਮਕੋਰ ਸਾਹਿਬ


ਇਥੇ ਗੜ੍ਹੀ ਦੇ ਮਾਲਕ ਦਾ ਬਾਗ ਸੀ। ਅਨੰਦਪੁਰ ਸਾਹਿਬ ਤੋ ਚਲਕੇ ਰੋਪੜ ਹੁੰਦੇ ਹੋਏ ਜਦੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੋਰ ਸਹਿਬ ਪਹੁੰਚੇ ਤਾਂ ਪਹਿਲਾਂ ਇਸ ਬਾਗ ਵਿਚ ਹੀ ਬਿਰਾਜੇ ਸਨ।

ਗੁਰੂ ਜੀ ਦੇ ਨਾਲ ਵੱਡੇ ਸਹਿਬਜ਼ਾਦੇ, ਪੰਜ ਪਿਆਰੇ ਅਤੇ ਚਾਲ੍ਹੀ ਸਿੰਘ ਸਨ।

ਗੁਰੂ ਜੀ ਨੇ ਪੰਜ ਸਿੰਘ ਭੇਜ ਕੇ ਰਾੳ ਜਗਤ ਸਿੰਘ ਨੂੰ ਗੜ੍ਹੀ ਦੇਣ ਲਈ ਬੁਲਾਇਆ ਸੀ। ਪਰ ਉਹ ਮੁਗਲ ਸੈਨਾ ਦੇ ਡਰ ਤੋਂ ਨਹੀਂ ਆਇਆ।

ਉਸ ਤੋਂ ਬਾਅਦ ਗੁਰੂ ਜੀ ਨੇ ਉਸ ਦੇ ਛੋਟੇ ਭਰਾ ਭਾਈ ਰੂਪ ਚੰਦ ਨੂੰ ਬੁਲਾਕੇ ਉਸ ਕੋਲੋ ਗੜ੍ਹੀ ਲਈ ਤੇ ਇਥੋ ਚਲਕੇ ਗੜ੍ਹੀ ਵਿੱਚ ਦਾਖਲ ਹੋਏ।

Disclaimer Privacy Policy Contact us About us