ਗੁਰਦੁਆਰਾ ਜੰਡ ਸਾਹਿਬ, ਚਮਕੋਰ ਸਾਹਿਬ


ਸਿੰਘਾਂ ਦੇ ਕਹਿਣ ਤੇ ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਰੁਫ ਵਿਚ ਚਮਕੋਰ ਸਹਿਬ ਦੀ ਕੱਚੀ ਗੜ੍ਹੀ ਨੂੰ ਛਡਿਆ, ਉਸ ਵੇਲੇ ਗੁਰੂ ਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਅਤੇ ਭਾਈ ਮਾਨ ਸਿੰਘ ਜੀ ਸਨ।

ਦਸਿਆ ਜਾਂਦਾ ਹੈ ਕਿ ਮੁਗਲ ਫੋਜ਼ ਨੂੰ ਚੀਰਦੇ ਹੋਏ ਗੁਰੂ ਜੀ ਨੇ ਤਾੜੀ ਵਚਾਈ ਤੇ ਉੱਚੀ ਆਵਾਜ਼ ਵਿੱਚ ਕਿਹਾ ਕਿ, “ਹਿੰਦਵੀ ਪੀਰ ਜਾ ਰਿਹਾ ਹੈ”।

ਉਧਰ ਗੜ੍ਹੀ ਵਿਚ ਬਾਕੀ ਬਚੇ ਹੋਏ ਸਿੰਘਾਂ ਨੇ ਨਗਾਰਾ ਵਜਾਇਆ ਅਤੇ ਤੀਰ ਚਲਾਉਣੇ ਸ਼ੁਰੂ ਕਰ ਦਿਤੇ।

ਮੁਗਲ ਫ਼ੋਜ਼ ਵਿਚ ਹਫੜਾ ਤਫੜੀ ਮਚ ਗਈ। ਇਸੇ ਸ਼ੋਰ ਸ਼ਰਾਬੇ ਵਿੱਚ ਗੁਰੂ ਜੀ ਦੇ ਤਿੰਨ ਸਿੰਘ ਉਨ੍ਹਾਂ ਤੋ ਵਿੱਛੜ ਗਏ।

ਕੁਝ ਦੂਰ ਜਾਕੇ ਗੁਰੂ ਜੀ ਨੇ ਇਕ ਜੰਡ ਦੇ ਦਰਖੱਤ ਹੇਠਾਂ ਅਰਾਮ ਕੀਤਾ। ਇਸ ਜਗ੍ਹਾਂ ਹੁਣ ਗੁਰਦੁਆਰਾ ਜੰਡ ਸਾਹਿਬ ਹੈ।

Disclaimer Privacy Policy Contact us About us