ਗੁਰਦੁਆਰਾ ਕੱਚੀ ਗੜ੍ਹੀ, ਚਮਕੋਰ ਸਾਹਿਬ


ਚਮਕੋਰ ਸਾਹਿਬ ਪਹੁੰਚ ਕੇ ਜਿਸ ਗੜ੍ਹੀ ਵਿਚ ਗੁਰੂ ਜੀ ਨੇ ਪ੍ਰਵੇਸ਼ ਕੀਤਾ ਸੀ, ਹੁਣ ਉਹ ਹੀ ਗੜ੍ਹੀ ਗੁਰਦੁਆਰਾ ਗੜ੍ਹੀ ਸਾਹਿਬ ਹੈ।

ਮੁਗਲ ਫੋਜ਼ ਨੇ ਗੜ੍ਹੀ ਨੂੰ ਚਾਰੇ ਪਾਸਿੳ ਘੇਰ ਲਿਆ ਅਤੇ ਗੁਰੂ ਜੀ ਨੇ ਇਸ ਕੱਚੀ ਗੜ੍ਹੀ ਵਿਚੋਂ ਹੀ ਭਾਰੀ ਮੁਗਲ ਫੋਜ ਨਾਲ ਜੰਗ ਲੜੀ।

ਸਿੰਘਾਂ ਦੀ ਤਰਾਂ ਗੁਰੂ ਜੀ ਨੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਵਾਰੀ ਵਾਰੀ ਜੰਗ ਵਿੱਚ ਲੜਨ ਭੇਜਿਆ। ਜਦੋ ਲੜਾਈ ਕਰਦੇ ਕਰਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਤਾਂ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ।

ਤਦ ਗੁਰੂਜੀ ਨੇ ਖਾਲਸੇ ਦੀ ਆਗਿਆ ਮੰਨਕੇ ਗੜ੍ਹੀ ਨੂੰ ਤਿਆਗ ਦਿਤਾ।

ਜਾਣ ਤੋਂ ਪਹਿਲੇ ਗੁਰੂ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਅਤੇ ਪੋਸ਼ਾਕ ਸਜਾਈ ਅਤੇ ਕਿਹਾ, “ਖਾਲਸਾ ਗੁਰੂ ਹੈ, ਗੁਰੂ ਖਾਲਸਾ ਹੈ”।

ਗੜ੍ਹੀ ਨੂੰ ਤਿਲਕ ਅਸਥਾਨ ਵੀ ਕਹਿੰਦੇ ਹਨ, ਕਿਉਂਕਿ ਇਥੇ ਗੁਰੂ ਜੀ ਨੇ ਪੰਥ ਨੂੰ ਗੁਰੂਤਾ ਦਾ ਤਿਲਕ ਦਿਤਾ ਸੀ।

Disclaimer Privacy Policy Contact us About us