ਗੁਰਦੁਆਰਾ ਕੋੜੀ ਵਾਲਾ ਘਾਟ, ਲਖੀਮਪੁਰ ਖੇੜ੍ਹੀ


ਗੁਰੂ ਨਾਨਕ ਦੇਵ ਜੀ ਕਲਯੂਗੀ ਆਤਮਾਵਾਂ ਦਾ ਉਧਾਰ ਕਰਦੇ ਹੋਏ ਆਪਣੇ ਚੇਲੇ ਮਰਦਾਨੇ ਦੇ ਨਾਲ ਇਸ ਪਿੰਡ ਪਹੁੰਚੇ ਤਾਂ ਕੋਈ ਵੀ ਵਿਅੱਕਤੀ ਉਨ੍ਹਾਂ ਨੂੰ ਆਪਣੇ ਘਰ ਰੱਖਣ ਲਈ ਰਾਜ਼ੀ ਨਹੀ ਸੀ।

ਅਖੀਰ ਗੁਰੂ ਜੀ ਅਤੇ ਮਰਦਾਨਾ ਇਕ ਕੋੜ੍ਹੀ ਦੀ ਕੁਟੀਆਂ ਵਿੱਚ ਗਏ, ਜਿਸ ਨੂੰ ਪਿੰਡ ਵਾਲਿਆਂ ਨੇ ਪਿੰਡੋ ਬਾਹਰ ਕੱਢਿਆ ਹੋਇਆ ਸੀ।

ਦੂਸਰੇ ਦਿਨ ਕੋੜ੍ਹੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ, “ਗੁਰੂ ਜੀ ਮੇਰੇ ਦੁਖ ਦੂਰ ਕਰੋ”।

ਗੁਰੂ ਜੀ ਨੇ ਆਪਣੀ ਮਿਹਰਭਰੀ ਨਜ਼ਰ ਪਾ ਕੇ ਉਸ ਦੇ ਦੁਖ ਦੂਰ ਕੀਤੇ।

ਜਦੋਂ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬਹੁਤ ਸ਼ਰਮਿੰਦੇ ਹੋਏ ਅਤੇ ਆ ਕੇ ਗੁਰੂ ਜੀ ਕੋਲੋਂ ਮੁਆਫੀ ਮੰਗੀ ਤੇ ਮੁਕਤੀ ਲਈ ਬੇਨਤੀ ਕੀਤੀ।

ਉਨ੍ਹਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਹੁਕਮ ਦਿੱਤਾ, “ਇਥੇ ਇਕ ਧਰਮਸ਼ਾਲਾ ਬਣਾਈ ਜਾਵੇ ਜਿਸ ਵਿੱਚ ਮੁਸਾਫਰਾਂ ਦੇ ਠਹਿਰਨ ਦਾ ਅਤੇ ਲੰਗਰ ਦਾ ਪ੍ਰਬੰਧ ਹੋਵੇ”।

ਗੁਰੂ ਜੀ ਦਾ ਹੁਕਮ ਮੰਨ ਕੇ ਇਕ ਧਰਮਸ਼ਾਲਾ ਬਣਾਈ ਗਈ। ਇਥੇ ਹੁਣ ਸੁੰਦਰ ਗੁਰਦੁਆਰਾ ਅਤੇ ਇਕ ਸਰੋਵਰ ਹੈ।

ਅੱਜ ਭੀ ਮਾਨਤਾ ਹੈ ਕਿ ਜੋ ਇਸ ਸਰੋਵਰ ਵਿੱਚ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸ ਦਾ ਕੋੜ੍ਹ ਦੂਰ ਹੋ ਜਾਵੇਗਾ।

Disclaimer Privacy Policy Contact us About us