ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਕਾਸ਼ੀਪੁਰ


ਗੁਰੂ ਨਾਨਕ ਦੇਵ ਜੀ ਰੁਹੇਲਖੰਡ ਦੀ ਯਾਤਰਾ ਕਰਦੇ ਹੋਏ ਨਾਨਕਮਤਾ ਅਤੇ ਨਾਨਕਪੁਰੀ ਤੋਂ ਹੁੰਦੇ ਹੋਏ ਇਸ ਸ਼ਹਿਰ ਕਾਸ਼ੀਪੁਰ ਆਏ।

ਉਸ ਵੇਲੇ ਢੇਲਾ ਨਦੀ ਸ਼ਹਿਰ ਨੂੰ ਹੁੰਦੀ ਜਾ ਰਹੀ ਸੀ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਥੇ ਗੁਰੂ ਨਾਨਕ ਦੇਵ ਜੀ ਆਏ ਹੋਏ ਹਨ, ਸਾਰਿਆਂ ਨੇ ਜਾਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਸ਼ਹਿਰ ਨੂੰ ਨਦੀ ਤਬਾਹ ਕਰ ਰਹੀ ਹੈ, ਤੁਸੀ ਇਸ ਨੂੰ ਰੁੜ੍ਹਨ ਤੋਂ ਬਚਾ ਲਉ।

ਲੋਕਾਂ ਦੀ ਪੁਕਾਰ ਸੁਣ ਕੇ ਗੁਰੂ ਜੀ ਨੇ ਨਦੀ ਨੂੰ ਸੰਬੋਧਨ ਕੀਤਾ ਤਾਂ ਨਦੀ ਦਾ ਪਾਣੀ ਉੱਤਰ ਗਿਆ। ਇਸ ਤਰਾਂ ਗੁਰੂ ਜੀ ਨੇ ਇਸ ਅਸਥਾਨ ਨੂੰ ਪਵਿਤ੍ਰ ਕੀਤਾ।

ਪਰਚਲਿਤ ਮਾਨਤਾ ਦੇ ਅਨੁਸਾਰ ਇਸ ਨਦੀ ਦਾ ਪਹਿਲਾ ਨਾਮ ਸੱਵਰਨ ਨਦੀ ਸੀ।

ਜਦੋਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਪੁਕਾਰ ਸੁਣੀ ਤਾਂ ਗੁਰੂ ਜੀ ਨੇ ਇਕ ਢੇਲਾ ਚੁੱਕ ਨਦੀ ਵੱਲ ਸੁਟਿਆ।

ਨਦੀ ਪਿਛੇ ਹਟ ਗਈ। ਇਸ ਘਟਨਾ ਤੋਂ ਬਾਅਦ ਨਦੀ ਦਾ ਨਾਮ ਢੇਲਾ ਪੈ ਗਿਆ।

Disclaimer Privacy Policy Contact us About us