ਗੁਰਦੁਆਰਾ ਪਾਤਸ਼ਾਹੀ ਨੋਂਵੀ, ਗਢਮੁਕਤੇਸ਼ਵਰ


ਨੋਵੇਂ ਗੁਰੂ ਤੇਗ ਬਹਾਦੁਰ ਜੀ ਨੇ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਵੱਲ ਜਾਂਦੇ ਹੋਇਆਂ ਇਸ ਅਸਥਾਨ ਨੂੰ ਆਪਣੇ ਚਰਨਾਂ ਨਾਲ ਪਵਿਤ੍ਰ ਕੀਤਾ।

ਗੁਰੂ ਜੀ ਜਦੋਂ ਗੰਗਾਘਾਟ ਤੋਂ ਅਗੇ ਜਾਣ ਲਗੇ ਤਾਂ ਲੋਕਾਂ ਨੇ ਦਸਿਆ ਕਿ ਮਹਾਰਾਜ ਅੱਗੇ ਨਾ ਜਾਉ, ਅੱਗੇ ਬਹੁਤ ਵੱਡਾ ਸੱਪ ਹੈ, ਜੋ ਲੋਕਾਂ ਨੂੰ ਬਹੁਤ ਤੰਗ ਕਰਦਾ ਹੈ।

ਗੁਰੂ ਜੀ ਸਾਰੀ ਸੰਗਤ ਨੂੰ ਨਾਲ ਲੈ ਕੇ ਇਸ ਅਸਥਾਨ ਤੇ ਆਏ, ਜਿਥੇ ਖੂੰਹ ਵਿਚ ਸੱਪ ਰਹਿੰਦਾ ਸੀ।

ਸੱਪ ਗੁਰੂ ਜੀ ਕੋਲ ਆਇਆ ਤੇ ਉਨ੍ਹਾਂ ਦੇ ਚਰਨੀ ਲੱਗ ਗਿਆ।

ਸਾਰੀ ਸੰਗਤ ਇਹ ਦੇਖ ਕੇ ਸ਼ਰਧਾ ਨਾਲ ਨਮਸਕਾਰ ਕਰਨ ਲਗੀ। ਇਸ ਤਰਾਂ ਇਥੇ ਗੁਰੂ ਜੀ ਨੇ ਸੱਪ ਦਾ ਉਧਾਰ ਕੀਤਾ।

Disclaimer Privacy Policy Contact us About us