ਗੁਰਦੁਆਰਾ ਪਾਤਸ਼ਾਹੀ ਛੇਵੀ, ਪੀਲੀਭੀਤ


ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਾ ਅਲਮਸਤ ਜੀ ਦੀ ਪੁਕਾਰ ਸੁਣ ਕੇ ਨਾਨਕਮਤਾ ਆਏ।

ਸਿੱਧ ਜੋ ਬਾਬਾ ਅਲਮਸਤ ਜੀ ਨੂੰ ਬਹੁਤ ਤੰਗ ਕਰਦੇ ਸਨ, ਗੁਰੂ ਜੀ ਦੇ ਆਉਣ ਦੀ ਖਬਰ ਸੁਣਕੇ ਦੌੜ ਗਏ ਤੇ ਉਥੋਂ ਦੇ ਰਾਜਾ ਬਾਜ ਬਹਾਦੁਰ ਕੋਲ ਗੁਰੂ ਜੀ ਦੀ ਸ਼ਿਕਾਇਤ ਕੀਤੀ।

ਰਾਜਾ ਗੁੱਸੇ ਨਾਲ ਗੁਰੂ ਜੀ ਦੇ ਕੋਲ ਪਹੁੰਚੇ।

ਰਾਜੇ ਨੇ ਜਦੋਂ ਦੇਖਿਆ ਕਿ ਇਹ ਉਹੀ ਸੱਚੇ ਪਾਤਸ਼ਾਹ ਹਨ, ਜਿਨ੍ਹਾਂ ਨੇ ਉਸ ਨੂੰ ਬਵੰਜਾ ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਮੁਕਤ ਕਰਾਇਆ ਸੀ ਤਾਂ ਗੁਰੂ ਜੀ ਦੇ ਚਰਨਾਂ ਵਿਚ ਡਿਗ ਪਿਆ ਤੇ ਮੁਆਫੀ ਮੰਗੀ।

ਫਿਰ ਰਾਜਾ ਗੁਰੂ ਜੀ ਨੂੰ ਆਪਣੀ ਰਿਆਸਤ ਪੀਲੀਭੀਤ ਲੈ ਆਇਆ ਅਤੇ ਗੁਰੂ ਜੀ ਦਾ ਬੜਾ ਸਨਮਾਨ ਕੀਤਾ।

ਗੁਰੂ ਜੀ ਦੀ ਯਾਦਗਾਰ ਵਜੋਂ ਹੁਣ ਇਥੇ ਇੱਕ ਗੁਰਦੁਆਰਾ ਹੈ।

Disclaimer Privacy Policy Contact us About us