ਗੁਰਦੁਆਰਾ ਸ਼੍ਰੀ ਰੀਠਾ ਸਾਹਿਬ, ਪਿਥੌਰਾਗੜ


ਪਿਥੌਰਾਗੜ੍ਹ ਦੀਆਂ ਪਹਾੜੀਆਂ ਵਿੱਚ ਸਥਿੱਤ ਇਸ ਪਵਿਤ੍ਰ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਧਰਮ ਚਰਚਾ ਕੀਤੀ।

ਗੋਰਖਮਤ ਦਾ ਪ੍ਰਭਾਵ ਉਸ ਸਮੇਂ ਇਨ੍ਹਾਂ ਜ਼ਿਆਦਾ ਸੀ। ਜਦੋਂ ਗੁਰੂ ਜੀ ਦੇ ਚੇਲੇ ਮਰਦਾਨੇ ਨੂੰ ਭੁੱਖ ਲੱਗੀ ਤਾਂ ਉਸਨੂੰ ਕਿਸੇ ਨੇ ਵੀ ਅੰਨ ਜਲ ਨਹੀ ਦਿਤਾ।

ਗੁਰੂ ਨਾਨਕ ਦੇਵ ਜੀ ਨੇ ਸਾਹਮਣੇ ਖੜੇ ਫਲਾਂ ਨਾਲ ਲੱਦੇ ਰੀਠੇ ਦੇ ਦਰਖਤ ਤੇ ਆਪਣੀ ਦ੍ਰਿਸ਼ਟੀ ਪਾਈ ਤੇ ਮਰਦਾਨੇ ਨੂੰ ਬਚਨ ਕੀਤਾ, “ਇਸ ਦਰਖਤ ਤੇ ਚੜ੍ਹ ਜਾ ਤੇ ਫਲ ਖਾ ਲੈ”।

ਗੁਰੂ ਜੀ ਦੇ ਬਚਨਾਂ ਨਾਲ ਕੌੜੇ ਰੀਠੇ ਵੀ ਛੁਆਰਿਆਂ ਵਾਂਗ ਮਿੱਠੇ ਹੋ ਗਏ, ਜੋ ਅੱਜ ਤਕ ਵੀ ਮਿੱਠੇ ਹਨ।

ਸੰਗਤ ਨੂੰ ਅੱਜ ਵੀ ਮਿੱਠੇ ਰੀਠੇ ਦਾ ਪ੍ਰਸ਼ਾਦ ਛਕਾਇਆ ਜਾਂਦਾ ਹੈ।

Disclaimer Privacy Policy Contact us About us