ਆਰੰਭਕ ਜੀਵਨ


ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਨੂੰ ਪਿੰਡ ਬਸਾਰਕੇ, ਅੰਮ੍ਰਿਤਸਰ ਵਿਚ ਹੋਇਆਂ। ਉਹਨਾਂ ਦੇ ਪਿਤਾਜੀ ਦਾ ਨਾਂ ਸ੍ਰੀ ਤੇਜ਼ ਭਾਨ ਤੇ ਮਾਤਾ ਜੀ ਦਾ ਨਾਂ ਮਾਤਾ ਲਖ਼ਮੀ ਸੀ। ਉਹ ਆਪਣੇ ਮਾਂ ਪਿਉ ਦੇ ਸੱਬ ਤੋ ਵੱਡੇ ਸਪੁੱਤਰ ਸਨ। ਉਹਨਾਂ ਦੇ ਹੋਰ ਤੀਨ ਭਰਾ ਸਨ ਬਾਬਾ ਇਸ਼ਰ ਦਾਸ, ਬਾਬਾ ਖ਼ੇਮ ਰਾਏ ਅਤੇ ਬਾਬਾ ਮਾਨਕ ਚੰਦ।

ਭਾਈ ਗੁਰਦਾਸ ਜੀ ਬਾਬਾ ਇਸ਼ਰ ਦਾਸ ਦੇ ਸਪੁੱਤਰ ਸਨ। ਬਾਬਾ ਸਾਵਨ ਮੱਲ ਜਿਨਾਂ ਨੇ ਗੋਇੰਦਵਾਲ ਵਸਾਉਣ ਵਿਚ ਲੱਕੜ ਦੀ ਮਦਦ ਕੀਤੀ ਸੀ, ਉਹ ਬਾਬਾ ਖ਼ੇਮ ਰਾਏ ਦੇ ਸਪੁਤਰ ਸਨ।

ਭਾਈ ਜਸੂ ਜਿਨ੍ਹਾਂ ਦਾ ਵਿਆਹ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਨਾਲ ਹੋਇਆ ਸੀ, ਉਹ ਬਾਬਾ ਮਾਨਕ ਚੰਦ ਦੇ ਸਪੁਤੱਰ ਸਨ। ਸ੍ਰੀ ਤੇਜ਼ ਭਾਨ ਦੰਪਤੀ ਵੈਸ਼ਨੋ ਧਰਮ ਦੇ ਅਨੁਯਾਈ ਸਨ। ਉਹਨਾਂ ਦਾ ਵਿਹਾਰ ਬੜਾ ਮਿੱਠਾ ਸੀ। ਸ਼੍ਰੀ ਚੰਦ ਦੁਕਾਨਦਾਰੀ ਤੇ ਖ਼ੇਤੀ ਦੋ ਤਰ੍ਹਾਂ ਦਾ ਵਿਹਾਰ ਕਰਦੇ ਸਨ।

ਵਰਤ ਵਿਹਾਰ ਦੇ ਖਰੇ ਅਤੇ ਬੋਲ ਦੇ ਮਿੱਠੇ ਹੋਣ ਕਰਕੇ ਬਰਾਦਰੀ ਅਤੇ ਪਿੰਡ ਵਿੱੱਚ ਉਹਨਾਂ ਦਾ ਬੜਾ ਮਾਨ ਆਦਰ ਸੀ। ਘਰ ਵਿੱਚ ਪੂਰਨ ਧਾਰਮਕ ਵਾਤਾਵਰਣ ਸੀ। ਪੂਜਾ ਪਾਠ, ਆਏ ਗਏ ਸ਼ਾਧ ਸੰਤਾਂ ਦੀ ਸੇਵਾ, ਦਾਨ ਪੁੰਨ ਆਦਿ ਨਿਤ ਕਰਮ ਵਿੱਚ ਸ਼ਾਮਲ ਸੀ। ਅਮਰਦਾਸ ਜੀ ਉੱਤੇ ਇਸ ਵਾਤਾਵਰਣ ਦਾ ਅਸਰ ਹੋਇਆ। ਉਹ ਵੀ ਧਾਰਮਕ ਰੰਗ ਵਿੱਚ ਰੰਗ ਗਏ।

ਗੁਰੂ ਅਮਰਦਾਸ ਜੀ ਕੱਦ ਵਿਚ ਛੋਟੇ, ਲੇਕਿਨ ਚੁਸਤ ਤੇ ਮਜ਼ਬੂਤ ਸ਼ਰੀਰ ਦੇ ਸਨ। ਉਹ ਬਚਪਨ ਤੋ ਹੀ ਕਸਰਤ ਕਰਦੇ ਸਨ। ਹਿੰਦੂ ਧਰਮ ਦੇ ਸਾਰੇ ਦੇਵੀ ਦੇਵਤੇ ਨੂੰ ਮਨਣ ਵਾਲੇ। ਸਾਧ ਸੰਤਾਂ ਨੂੰ ਭੋਜਣ, ਦਾਨ ਪੁੰਨ ਕਰਨ ਵਾਲੇ ਤੇ ਹਿੰਦੂ ਤੀਰਥ ਸਥਲਾਂ ਤੇ ਅਕਸਰ ਜਾਇਆ ਕਰਦੇ ਸਨ।

ਜਦ ਉਹ ਜਵਾਨ ਹੋਏ ਤਾਂ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਸਾਰੇ ਕੰਮ ਵਿਹਾਰ ਦੀ ਜਿਮੇਵਾਰੀ ਦੇ ਦੀਤੀ। ਅਤੇ ਖੂਦ ਵਿਸ਼ਨੂੰ ਭਗਵਾਨ ਦੀ ਭਗਤੀ ਵਿਚ ਲੱਗ ਗਏ। ਉਹਨਾਂ ਦਾ ਵਿਆਹ ਬੀਬੀ ਮਾਨਸਾ ਦੇਵੀ ਨਾਲ ਹੋਇਆ। ਆਪ ਜੀ ਦੇ ਘਰ ਚਾਰ ਸੰਤਾਨਾਂ ਹੋਈਆਂ। ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਪੁਤਰੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ।

Disclaimer Privacy Policy Contact us About us