ਸਾਧਾਂ ਫਕੀਰਾਂ ਨੇ ਦਰਸ਼ਨ ਕਰਨਾ


ਗੁਰੂ ਜੀ ਦੀ ਮਾਣਤਾ ਦੂਰ ਦੂਰ ਤੱਕ ਹੋ ਗਈ ਸਭ ਜ਼ਾਤਾਂ ਦੇ ਮਨੁੱਖ ਆਪ ਦਾ ਜਸ ਗਾਉਂਦੇ ਤੇ ਹਰ ਤਰ੍ਹਾਂ ਦੇ ਸੁੱਖ ਪ੍ਰਾਪਤ ਕਰਦੇ।

ਸ਼ੇਖ ਮੁਹੰਮਦ ਤਾਹਰੀ, ਸੱਯਦ ਸ਼ਾਹ ਬਿਲਾਵਲ
ਮੁਹੰਮਦ ਮੁਕੀਮ ਸ਼ਾਹ, ਮੁਕੀਮ ਦੇ ਹੁਜਰੇ ਵਾਲਾ
ਖੁਆਜਾ ਪੀਰ ਅਤੇ ਜਿਤ ਨਾਥ ਕੁੰਡਲੇ ਵਾਲਾ

ਸ਼ਾਮ ਦਾਸ ਕਸੂਰ ਵਾਲਾ ਹੋਰ ਕਈ ਸਾਧੂ ਸੰਤ ਆਪ ਜੀ ਦੇ ਦਰਸ਼ਨ ਨੂੰ ਆਏ ਤੇ ਆਪ ਜੀ ਦੀ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਹੋ ਪਈ।

ਇਕ ਸਾਧ ਨੇ ਗੁਰੂ ਜੀ ਤੇ ਪ੍ਰਸ਼ਨ ਕੀਤਾ, 'ਗੁਰੂ ਜੀਉ ਆਪ ਇਤਨੀ ਵੱਡੀ ਪਦਵੀ ਤੇ ਪਹੁੰਚ ਗਏ ਹੋ ਅਤੇ ਹਰ ਤਰ੍ਹਾਂ ਦੇ ਮਿਹਰਾਂ ਦੇ ਦਾਤੇ ਹੋ ਫਿਰ ਵੀ ਆਪ ਹੱਥੀਂ ਸੇਵਾ ਕਿਉਂ ਕਰਦੇ ਹੋ?'

ਆਪ ਜੀ ਨੇ ਕਿਹਾ, 'ਜਿਸ ਥਾਂ ਤੋਂ ਅਸੀਂ ਇਹ ਮਾਣ ਵਡਿਆਈ ਪ੍ਰਾਪਤ ਕੀਤੀ ਹੈ ਉਸ ਨੂੰ ਅਸੀਂ ਤਿਆਗ ਨਹੀਂ ਸਕਦੇ। ਸਾਰੀਆਂ ਮਿਹਰਾਂ ਇਥੋਂ ਹੀ ਪ੍ਰਾਪਤ ਹੋਈਆਂ ਹਨ'।

ਆਪ ਨੇ ਇਸ ਪ੍ਰਥਾਇ ਇਉਂ ਕਿਹਾ, 'ਇਕ ਪੁਰਸ਼ ਮਿੱਟੀ ਛਾਣ ਕੇ ਜ਼ਿੰਦਗੀ ਦੀਆਂ ਲੋੜਾ ਪ੍ਰਾਪਤ ਕਰਦਾ ਸੀ। ਬੜਾ ਗ਼ਰੀਬ ਅਤੇ ਅਤਿ ਦਾ ਨੀਚ ਸੀ।

ਇਕ ਰਸਾਇਣੀ ਨੇ ਤਰਸ ਕਰਕੇ ਉਸ ਮਿੱਟੀ ਵਿਚ ਕੀਮਤੀ ਹੀਰਾ ਸੁੱਟ ਦਿੱਤਾ। ਉਸ ਨੂੰ ਉਹ ਹੀਰਾ ਮਿੱਟੀ ਵਿਚੋਂ ਪ੍ਰਾਪਤ ਹੋ ਗਿਆ ਤੇ ਉਹ ਵੇਚ ਕੇ ਬੜਾ ਧਨਾਢ ਹੋ ਗਿਆ। ਪ੍ਰੰਤੂ ਉਸ ਨੇ ਫਿਰ ਵੀ ਉਹ ਕਾਰੋਬਾਰ ਨਾ ਤਿਆਗਿਆ।

ਇਸ ਤੇ ਉਸ ਰਸਾਇਣੀ ਨੇ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ। ਮੈਂ ਉਸ ਕਾਰੋਬਾਰ ਨੂੰ ਕਿਵੇਂ ਤਿਆਗਾਂ ਜਿਸ ਤੋਂ ਮੈਨੂੰ ਬਹੁਤ ਕੁਝ ਅਰਾਮ ਸੁੱਖ ਸ਼ਾਂਤੀ ਪ੍ਰਾਪਤ ਹੋਈ ਹੈ'।

ਸੋ ਪ੍ਰਭੂ ਪਿਆਰਿਉ ਮੈਂ ਵੀ ਉਸ ਵਿਹਾਰ ਨੂੰ ਕਿਵੇਂ ਛੱਡ ਸਕਦਾ ਹਾਂ, ਜਿਸ ਸੇਵਾ ਅਤੇ ਪ੍ਰਭੂ ਸਿਮਰਨ ਨੇ ਮੈਨੂੰ ਇਥੋਂ ਤਕ ਪਹੁੰਚਾਇਆ ਹੈ।

ਸਾਧ ਸੰਤ ਫ਼ਕੀਰ ਇਹ ਸੁਣ ਕੇ ਧੰਨ ਧੰਨ ਗੁਰੂ ਅਮਰਦਾਸ ਜੀ ਕਰਨ ਲੱਗੇ। ਅਤੇ ਚਰਨਾਂ ਤੇ ਸੀਸ ਰਖ ਕੇ ਕਹਿਣ ਲੱਗੇ:-

ਤੇਰੀ ਉਪਮਾ ਤੋਹਿ ਬਨਿ ਆਵੈ॥

Disclaimer Privacy Policy Contact us About us