ਭਾਈਚਾਰਕ ਸੁਧਾਰ


ਸ਼੍ਰੀ ਗੁਰੂ ਅਮਰਦਾਸ ਜੀ ਮਹਿਸੂਸ ਕਰਦੇ ਸਨ ਕਿ ਸਿੱਖ ਗੁਰਮਤ ਦੇ ਨੇਮਾਂ ਤੇ ਚਲਣ ਨਾਲ ਧਾਰਮਕ ਤੇ ਅਧਿਆਤਮਕ ਤੌਰ ਤੇ ਤਾਂ ਜ਼ਰੂਰ ਜਾਗਰਤ ਹੋਏ ਹਨ।

ਉਹ ਬਹੁਤੇ ਦੇਵੀ ਦੇਵਤਿਆਂ ਤੇ ਮੂਰਤੀ ਪੂਜਾ ਵਲੋ ਹਟ ਕੇ ਇਕ ਅਕਾਲ ਪੁਰਖ ਨੂੰ ਧਿਆਉਂਦੇ ਤੇ ਸਿਮਰਦੇ ਹਨ ਪਰ ਭਾਈ ਚਾਰਕ ਜੀਵਨ ਵਿੱਚ ਉਹ ਅਜੇ ਵੀ ਕਈ ਪ੍ਰਕਾਰ ਦੀਆਂ ਉਹਨਾਂ ਕੋਝੀਆਂ ਰਸਮਾਂ ਰੀਤਾਂ ਤੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਜੋ ਹਿੰਦੂ ਸਮਾਜ ਨੂੰ ਖੋਖਲਾ ਕਰ ਰਹੇ ਹਨ।

ਗੁਰੂ ਸਾਹਿਬ ਸਿੱਖਾਂ ਨੂੰ ਇਕ ਅਜਿਹੇ ਨਰੋਏ, ਚਰਿੱਤ੍ਰਵਾਨ ਤੇ ਮਨੁੱਖੀ ਸਰਬ ਸਾਂਝ ਤੇ ਚਲਣ ਵਾਲੇ ਸੰਪਰਦਾਇ ਦੇ ਰੂਪ ਵਿੱਚ ਸੰਗਠਤ ਕਰਨਾ ਚਾਹੁੰਦੇ ਸਨ ਜਿਹੜਾ ਪੁਰਾਣੇ ਹਿੰਦੂ ਸਮਾਜ ਦੀਆਂ ਵੱਖਰੀ ਪਛਾਣ ਰੱਖਦਾ ਹੋਵੇ।

ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਵੀ ਇਸ ਦਿਸ਼ਾ ਵੱਲ ਕਾਰਜ ਕਰਦੇ ਰਹੇ ਸਨ। ਗੁਰੂ ਅਮਰਦਾਸ ਜੀ ਨੇ ਇਸ ਕਾਰਜ ਨੂੰ ਹੋਰ ਅੱਗੇ ਵਧਾਉਣ ਦਾ ਨਿਸਚਾ ਕੀਤਾ। ਇਸ ਮਨੋਰਥ ਲਈ ਆਪ ਨੇ ਸਿੱਖਾਂ ਵਿੱਚ ਹੇਠ ਲਿਖੇ ਸੁਧਾਰ ਕੀਤੇ:-

- ਜਨਮ ਅਤੇ ਮਰਨ ਦੇ ਰਿਵਾਜ
- ਸਤੀ ਦੀ ਰਸਮ ਦਾ ਵਿਰੋਧ
- ਨਵੇਂ ਤੀਰਥਾਂ ਦੀ ਸਥਾਪਤੀ
- ਜ਼ਾਤ ਪਾਤ ਤੋੜਕ ਵਿਆਹ
- ਜ਼ਾਤ ਪਾਤ ਦਾ ਖੰਡਨ

Disclaimer Privacy Policy Contact us About us