ਗੁਰੂ ਮਿਲਾਪ


ਬਾਬਾ ਅਮਰਦਾਸ ਜੀ ਨੂੰ ਹਰਿਦਵਾਰ ਤੋਂ ਵਾਪਸੀ ਵਿਚ ਇਕ ਦੂਰਗਾ ਨਾਂ ਦਾ ਬ੍ਰਾਹਮਣ ਮਿਲਿਆਂ। ਬਾਬਾ ਜੀ ਨੇ ਉਸ ਬ੍ਰਾਹਮਣ ਨੂੰ ਆਪਣੇ ਘਰ ਬਸਾਰਕੇ ਚਲੱਣ ਨੂੰ ਕਹਿਆਂ। ਰਸਤੇ ਵਿਚ ਜਦ ਉਹ ਆਰਾਮ ਕਰ ਰਹੇ ਸਨ ਤੇ ਬ੍ਰਾਹਮਣ ਨੇ ਬਾਬਾ ਅਮਰਦਾਸ ਜੀ ਦੇ ਪੈਂਰ ਤੇ ਇਕ ਕਮਲ ਦਾ ਨਿਸ਼ਾਨ ਵੇਖਿਆਂ ਤੇ ਉਹਨਾਂ ਨੂੰ ਇਕ ਆਮ ਇਨਸਾਨ ਨਾ ਜਾਣ ਕੇ ਬਾਬਾ ਜੀ ਨਾਲ ਉਹਨਾਂ ਦੇ ਘਰ ਆਣ ਨੂੰ ਰਾਜ਼ੀ ਹੋ ਗਿਆ।

ਬ੍ਰਾਹਮਣ ਦੇ ਘਰ ਪਹੁੰਚਣ ਤੇ ਗੁਰੂ ਜੀ ਨੇ ਉਸਦੀ ਬਹੁਤ ਟਹਿਲ ਸੇਵਾ ਕੀਤੀ। ਬ੍ਰਾਹਮਣ ਦਾ ਨੇਮ ਸੀ ਕਿ ਆਪ ਭੋਜਨ ਪੱਕਾ ਕੇ ਖਾਂਦਾ ਸੀ। ਇਕ ਦਿਨ ਉਸਨੇਂ ਬਾਬਾ ਜੀ ਤੋਂ ਪੂਛਿਆਂ, 'ਤੁਹਾਡਾ ਗੁਰੂ ਕੋਂਣ ਹੈਂ। ਉਸਨੇ ਕੀ ਗੁਰ ਮੰਤਰ ਆਪ ਨੂੰ ਦਿੱਤਾ ਹੈ।' ਬਾਬਾ ਅਮਰਦਾਸ ਜੀ ਸਹਿਜ ਭਾਵ ਨਾਲ ਬੋਲੇ, 'ਅਸੀਂ ਅਜੇ ਤਕ ਤਾਂ ਕੋਈ ਗੁਰੂ ਧਾਰਨ ਨਹੀਂ ਕੀਤਾ, ਕਿਸੇ ਪੂਰਨ ਗੁਰੂ ਦੀ ਭਾਲ ਵਿੱੱਚ ਹਾਂ।'

ਇਹ ਸੁਣਦੇ ਹੀ ਬ੍ਰਾਹਮਣ ਇਕ ਦਮ ਭੜਕ ਉੱਠਿਆ। ਕਹਿਣ ਲੱਗਾ, 'ਤੂਸੀਂ ਬੜਾ ਅਨਰਥ ਕੀਤਾ ਹੈ। ਨਿਗੁਰੇ ਦਾ ਤਾਂ ਪਰਛਾਵਾ ਵੀ ਮੰਦਾ ਹੁੰਦਾ ਹੈ ਤੇ ਮੈਂ ਤੂਵਾਡੇ ਘਰ ਭੋਜਨ ਕਰਦਾ ਰਿਹਾ। ਮੇਰੇ ਤਾਂ ਸਾਰੇ ਨੇਮ, ਵਰਤ, ਤਪ, ਇਸ਼ਨਾਨ ਅਕਾਰਥ ਚਲੇ ਗਏ। ਮੈਨੂੰ ਤਾਂ ਭਾਰੀ ਪਸ਼ਚਾਤਾਪ ਕਰਨਾ ਪਵੇਗਾ, ਇਹ ਪਾਪ ਧੋਣਾਂ ਪਵੇਗਾ।' ਇਹਨਾਂ ਕਹਿ ਕੇ ਬ੍ਰਾਹਮਣ ਉਥੋਂ ਚਲਾ ਗਿਆ।

ਬਾਬਾ ਅਮਰਦਾਸ ਜੀ ਦਾ ਦਿਲ ਬੜਾ ਬੇਚੈਨ ਹੋਇਆ। ਮਨ ਵਿਚ ਉਦਾਸੀ ਛਾਂ ਗਈ। ਨਿਗੁਰੇ ਹੋਣ ਦਾ ਇਹਸਾਸ ਆਤਮਾ ਨੂੰ ਖੋਰਨ ਲਗਾ। ਇਕ ਦਿਨ ਆਪ ਦੇ ਕੰਨੀ ਇਕ ਮਿੱਠੀ ਆਵਾਜ਼ ਪਈ। ਜਦ ਉਹਨਾਂ ਨੇ ਵੇਖਿਆਂ ਇਹ ਬੀਬੀ ਅਮਰੋ ਦੀ ਆਵਾਜ਼ ਸੀ। ਜੋ ਉਨ੍ਹਾਂ ਦੇ ਭਰਾ ਦੀ ਨੂੰਹ ਸੀ। ਉਹ ਬੜੀ ਮਿੱਠੀ ਆਵਾਜ ਵਿਚ ਸ਼ਬਦ ਬੋਲ ਰਹੀ ਸੀ।

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ॥੧॥
ਚਿਤ ਚੇਤਸਿ ਕੀ ਨਹੀ ਬਾਵਰਿਆ॥ ਹਰਿ ਬਿਸਰਤ ਤੇਰੇ ਗੁਣ ਗਲਿਆ॥੧॥ ਰਹਾਉ॥
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ॥
ਰਸਿ ਰਸਿ ਚੋਗ ਚੁਗਾਹ ਨਿਤ ਫਾਸਹਿ ਛੁਟਸਿ ਮੂੜੇ ਕਵਨ ਗੁਣੀ॥੨॥
ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥
ਭਇਆ ਮਨੂਰੁ ਕੰਚਨੁ ਫਿਰਿ ਹੌਵੈ ਜੇ ਗੁਰੁ ਮਿਲੈ ਤਿਨੇਹਾ॥
ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨੑੀ ਚਿੰਤ ਭਈ॥੩॥
ਭਇਆ ਮਨੂਰੁ ਕੰਚਨੁ ਫਿਰਿ ਹੌਵੈ ਜੇ ਗੁਰੁ ਮਿਲੈ ਤਿਨੇਹਾ॥
ਏਕੁ ਨਾਮੁ ਅੰਮ੍ਰਿਤੁ ੳਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥੪॥੩॥

ਇਹ ਸ਼ਬਦ ਸੁਣ ਕੇ ਬਾਬਾ ਜੀ ਨੇ ਬੀਬੀ ਅਮਰੋ ਤੋ ਪੂਛਿਆਂ, 'ਇਹ ਬਾਣੀ ਬੜੀ ਮਿੱਠੀ ਹੈ ਤੇ ਇਹ ਸ਼ਬਦ ਕਿਸ ਮਹਾਂ ਪੂਰੂਸ਼ ਦੇ ਹਨ।' ਬੀਬੀ ਅਮਰੋ ਨੇ ਕਿਹਾ, 'ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਜੋ ਇਸ ਵੇਲੇ ਸੱਚਖੰਡ ਵਿਚ ਵਾਸ ਕਰਦੇ ਹਨ ਤੇ ਉਹਨਾਂ ਦੀ ਗੱਦੀ ਤੇ ਮੇਰੇ ਪਿਤਾਜੀ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ। ਉਹ ਖਡੂਰ ਸਾਹਿਬ ਰਹਿੰਦੇ ਹਨ।'

ਇਹ ਜਾਣ ਕੇ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦਾ ਨਿਸਚਾ ਕਰ ਲਿਆ ਉਹਨਾਂ ਨੂੰ ਆਸ ਹੋ ਗਈ ਕਿ ਉਹਨਾਂ ਨੂੰ ਪੂਰਨ ਗੁਰੂ ਮਿਲ ਗਿਆ ਹੈ ਅਤੇ ਹੁਣ ਮੇਂਰਾ ਭੱਟਕਨਾਂ ਬੰਦ ਹੋ ਜਾਏਗਾ। ਜਿਸ ਗੁਰੂ ਲਈ ਉਹ ਭਟਕ ਰਹੇ ਹਨ ਉਹ ਗੁਰੂ ਅੰਗਦ ਦੇਵ ਜੀ ਹੀ ਹਨ।

Disclaimer Privacy Policy Contact us About us