ਜ਼ਾਤ ਪਾਤ ਦਾ ਖੰਡਨ


ਗੁਰੂ ਅਮਰਦਾਸ ਜੀ ਨੇ ਵੇਖਿਆ ਸੀ ਕਿ ਗੁਰਮਤ ਨੂੰ ਧਾਰਨ ਕਰਨ ਵਾਲੇ ਬਹੁਤ ਸਾਰੇ ਸਿੱਖ ਗੁਰੂ ਦਰਬਾਰ ਅਤੇ ਗੁਰੂ ਕੇ ਲੰਗਰ ਵਿੱਚ ਤਾਂ ਰਲ ਕੇ ਬੈਠਦੇ ਤੇ ਇਕੋ ਪੰਗਤ ਵਿੱਚ ਪ੍ਰਸ਼ਾਦ ਛਕਦੇ ਹਨ ਤੇ ਆਪਸੀ ਮੇਲ ਮਿਲਾਪ ਤੇ ਭਰਾਤਰੀ ਭਾਵ ਦਾ ਪ੍ਰਗਟਾਵਾ ਕਰਦੇ ਹਨ ਪਰ ਇਥੋਂ ਬਾਹਰ ਜਾ ਕੇ ਭਾਈਚਾਰਕ ਵਰਤੋਂ ਵਿਹਾਰ ਵਿੱਚ ਉਹ ਊਚ ਨੀਚ ਤੇ ਛੂਤ ਛਾਤ ਨੂੰ ਮੰਨਣ ਲੱਗਦੇ ਹਨ ਤੇ ਪੱਛੜੀਆਂ ਜ਼ਾਤਾਂ ਦੇ ਲੋਕਾਂ ਨਾਲ ਘ੍ਰਿਣਾ ਵਾਲਾ ਵਰਤਾਰਾ ਕਰਦੇ ਹਨ।

ਗੁਰੂ ਜੀ ਨੇ ਇਸ ਬੁਰਾਈ ਨੂੰ ਦੂਰ ਕਰਨ ਵੱਲ ਉਚੇਚਾ ਧਿਆਨ ਦਿੱਤਾ ਕਿਉਂਕਿ ਇਹ ਗੁਰਮਤ ਦੇ ਮੁੱਢਲੇ ਅਸੂਲਾਂ ਦੇ ਵਿਰੱਧ ਸੀ। ਆਪ ਨੇ ਸੰਗਤਾਂ ਵਿੱਚ ਜ਼ਾਤ ਪਾਤ, ਊਚ ਨੀਚ ਅਤੇ ਛੂਤ ਛਾਤ ਦੀਆਂ ਭਾਵਨਾਵਾਂ ਨੂੰ ਤਿਆਗਣ ਤੇ ਵਧੇਰੇ ਜ਼ੋਰ ਦੇਣਾ ਸ਼ੁਰੂ ਕੀਤਾ।

ਜੋ ਕੋਈ ਵੀ ਜਾਤੀ ਅਭਿਮਾਨ ਤੇ ਅਮੀਰੀ ਦੇ ਹੰਕਾਰ ਦਾ ਪ੍ਰਗਟਾਵਾ ਕਰਦਾ, ਆਪ ਉਸ ਨੂੰ ਦਲੀਲ ਨਾਲ ਇਸ ਦੇ ਤਿਆਗ ਲਈ ਮਨਾਉਂਦੇ।

Disclaimer Privacy Policy Contact us About us