ਜ਼ਾਤ ਪਾਤ ਤੋੜਕ ਵਿਆਹ


ਬ੍ਰਾਹਮਣਾਂ ਨੇ ਹਿੰਦੂ ਸਮਾਜ ਵਿੱਚ ਚਾਰ ਵਰਣਾਂ ਜਾਂ ਜ਼ਾਤਾਂ ਤੋਂ ਇਲਾਵਾ ਅਗੋਂ ਹੋਰ ਅਨੇਕਾਂ ਉਪ ਜ਼ਾਤਾਂ ਤੇ ਗੋਤਾਂ ਦੀਆਂ ਵੰਡੀਆਂ ਪਾ ਛੱਡੀਆਂ ਸਨ।

ਉਹਨਾਂ ਨੇ ਇਹ ਵੀ ਰੋਕਾਂ ਲਾ ਰੱਖੀਆਂ ਸਨ ਕਿ ਖ਼ਾਸ ਖ਼ਾਸ ਜ਼ਾਤਾਂ ਗੋਤਾਂ ਵਾਲੇ ਖ਼ਾਸ ਖ਼ਾਸ ਜ਼ਾਤਾਂ ਗੋਤਾਂ ਵਿੱਚ ਹੀ ਰਿਸ਼ਤੇ ਨਾਤੇ ਤੇ ਵਿਆਹ ਕਰ ਸਕਦੇ ਹਨ।

ਇਹ ਬੰਧਨ ਨਾਲ ਸਮਾਜ ਅੰਦਰ ਵੰਡੀਆਂ ਦਰ ਵੰਡੀਆਂ ਪਈਆਂ ਹੋਈਆਂ ਸਨ ਤੇ ਲੋਕ ਬੜੇ ਦੁਖੀ ਸਨ। ਗੁਰੂ ਅਮਰਦਾਸ ਜੀ ਨੇ ਇਹਨਾਂ ਬੰਧਨਾਂ ਨੂੰ ਤੋੜਨ ਦਾ ਯਤਨ ਕੀਤਾ। ਉਹਨਾਂ ਨੇ ਆਪਣੇ ਸਿੱਖਾਂ ਵਿੱਚ ਜ਼ਾਤ ਪਾਤ ਤੋੜਕ ਵਿਆਹ ਦਾ ਰਿਵਾਜ ਪਾਇਆ ਅਤੇ ਗੋਤ ਬਰਾਦਰੀ ਦੀ ਹੱਦ ਬੰਦੀ ਨੂੰ ਤੋੜਿਆ।

ਇਸ ਨਾਲ ਜ਼ਾਤ ਪਾਤ ਦੇ ਵਿਚਾਰ ਕਮਜ਼ੋਰ ਪੈਣ ਲੱਗੇ ਤੇ ਲੋਕਾਂ ਦਾ ਆਪਸੀ ਪਿਆਰ ਅਤੇ ਵਰਤੋਂ ਵਿਹਾਰ ਵਧਣ ਲੱਗਾ।

Disclaimer Privacy Policy Contact us About us