ਸਤੀ ਦੀ ਰਸਮ ਦਾ ਵਿਰੋਧ


ਹਿੰਦੂ ਸਮਾਜ ਵਿੱਚ ਸਤੀ ਦੀ ਰਸਮ ਸਦੀਆਂ ਤੋਂ ਪ੍ਰਚਲਤ ਚਲੀ ਆਉਂਦੀ ਸੀ। ਇਸ ਰਸਮ ਅਨੁਸਾਰ ਜਿਸ ਇਸਤਰੀ ਦਾ ਪਤੀ ਮਰ ਜਾਵੇ, ਉਸ ਇਸਤਰੀ ਨੂੰ ਜਿਊਂਦੀ ਨੂੰ ਪਤੀ ਦੀ ਚਿਤਾ ਨਾਲ ਸੜ ਕੇ ਮਰਨਾ ਪੈਂਦਾ ਸੀ।

ਗੁਰੂ ਅਮਰਦਾਸ ਜੀ ਨੇ ਇਸ ਰਸਮ ਦਾ ਵਿਰੋਧ ਕੀਤਾ ਕਿਉਂਕਿ ਇਹ ਗੱਲ ਮਨੁੱਖਤਾ ਦੇ ਵਿਰੁਧ ਸੀ। ਉਹਨਾਂ ਨੇ ਆਪਣੇ ਸਿੱਖਾਂ ਨੂੰ ਇਸ ਤੋਂ ਵਰਜਿਆ ਜਿਸ ਨਾਲ ਇਸ ਰਿਵਾਜ ਤੇ ਭਾਰੀ ਸੱਟ ਵੱਜੀ।

ਆਪ ਨੇ ਫ਼ੁਰਮਾਇਆ ਕਿ ਸੱਚੀ ਸਤੀ ਉਹ ਇਸਤਰੀ ਨਹੀਂ ਜਿਸ ਨੂੰ ਉਸ ਦੀ ਮਰਜ਼ੀ ਦੇ ਵਿਰੁੱਧ ਪਤੀ ਨਾਲ ਸੜ ਮਰਨ ਲਈ ਮਜਬੂਰ ਕੀਤਾ ਜਾਏ, ਸਚੀ ਇਸਤਰੀ ਤਾਂ ਵਿਛੋੜੇ ਦੇ ਸਦਮੇ ਨਾਲ ਹੀ ਪ੍ਰਾਣ ਤਿਆਗ ਦਿੰਦੀ ਹੈ।

ਆਪ ਨੇ ਇਹ ਵੀ ਫ਼ੁਰਮਾਇਆ ਕਿ ਉਹ ਇਸਤਰੀਆ ਵੀ ਸਤੀਆਂ ਹਨ ਜਿਹੜੀਆਂ ਪਤੀ ਦੇ ਮਰਨ ਤੋਂ ਮਗਰੋਂ ਆਪਣਾ ਚਰਿੱਤ੍ਰ ਉੱਚਾ ਸੁੱਚਾ ਰੱਖਦੀਆਂ ਹੋਈਆਂ ਪ੍ਰਭੂ ਦਾ ਨਾਮ ਜਪਦੀਆਂ ਹਨ।

ਆਪ ਨੇ ਪਰਦੇ ਦੇ ਰਿਵਾਜ ਨੂੰ ਹਟਾਇਆ ਅਤੇ ਇਸਤ੍ਰੀਆਂ ਨੂੰ ਸਮਾਜ ਵਿੱਚ ਮਾਨ ਦਿੱਤਾ।

Disclaimer Privacy Policy Contact us About us