ਨਵੇਂ ਤੀਰਥਾਂ ਦੀ ਸਥਾਪਤੀ


ਹਿੰਦੂਆਂ ਵਿੱਚ ਤੀਰਥ ਯਾਤਰਾ ਅਤੇ ਤੀਰਥ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਸੀ ਅਤੇ ਇਸ ਨੂੰ ਮੁਕਤੀ ਦਾ ਇਕ ਵੱਡਾ ਸਾਧਨ ਸਮਝਿਆ ਜਾਂਦਾ ਸੀ।

ਪਰ ਤੀਰਥ ਤੇ ਜਾਣਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ, ਇਹ ਤਾਂ ਕੇਵਲ ਅਮੀਰ ਤੇ ਰਸੂਖ ਵਾਲੇ ਬੰਦੇ ਹੀ ਕਰ ਸਕਦੇ ਸਨ ਜਿਸ ਕਰਕੇ ਜਨ ਸਾਧਾਰਨ ਦਾ ਜੀਵਨ ਬੇਚੈਨੀ ਵਿੱਚ ਲੰਘਦਾ ਸੀ।

ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਦੀ ਉਸਾਰੀ ਕਰਕੇ ਸਿੱਖਾਂ ਨੂੰ ਦਸਿਆ ਕਿ ਬਾਉਲੀ ਦੀਆਂ ਚੁਰਾਸੀ ਪੌੜੀਆਂ ਉੱਤੇ ਹਰ ਇਕ ਤੇ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ।

ਹੌਲੀ ਹੌਲੀ ਇਹ ਜਗ੍ਹਾ ਸਿੱਖਾਂ ਦਾ ਵੱਡਾ ਤੀਰਥ ਅਸਥਾਨ ਬਣ ਗਈ ਤੇ ਉਹ ਹਿੰਦੂ ਤੀਰਥਾਂ ਦੀ ਥਾਂ ਇਥੇ ਆਉਣ ਵੱਲ ਉਤਸ਼ਾਹਤ ਹੋਏ।

Disclaimer Privacy Policy Contact us About us