ਮੋਹਰੀ ਜੀ ਦਾ ਮਾਇਆ ਦਾ ਤਿਆਗ


ਭਾਈ ਪਾਰੋ ਇਕ ਗੁਰੂ ਜੀ ਦਾ ਇਕ ਸਿੱਖ ਸੀ। ਉਸ ਦੀ ਗੁਰੂ ਜੀ ਉਪਰ ਬੜੀ ਸ਼ਰਧਾ ਸੀ। ਸੁੱਚੀ ਕਮਾਈ ਵਾਲਾ, ਦਇਆਲੂ, ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਵਾਲਾ ਤੇ ਸੇਵਾ ਦਾ ਪੁੰਜ ਸੀ।

ਅਚਾਨਕ ਕਰਨੀ ਐਸੀ ਹੋਈ ਕਿ ਉਹ ਸਰੀਰ ਤਿਆਗ ਗਿਆ। ਉਸ ਦੀ ਦਿਹ ਦਾ ਮ੍ਰਿਤਕ ਸੰਸਕਾਰ ਕਰਨ ਲਈ ਭਾਈ ਬੁੱਢਾ ਜੀ, ਮੋਹਰੀ ਜੀ, (ਗੁਰੂ) ਰਾਮਦਾਸ ਜੀ ਆਦਿ ਮੁਖੀ ਸਿੱਖ ਗਏ।

ਰਹਿਤ ਮਰਯਾਦਾ ਅਨੁਸਾਰ ਉਸ ਦੀ ਦਿਹ ਦਾ ਸੰਸਕਾਰ ਕੀਤਾ ਤੇ ਮ੍ਰਿਤਕ ਸੰਸਕਾਰ ਉਪਰੰਤ ਵਾਪਸੀ ਤੇ ਬਚਨ ਬਿਲਾਸ ਮਾਇਆ ਬਾਰੇ ਚਲ ਪਏ।

ਮੋਹਰੀ ਜੀ ਮਾਇਆ ਨੂੰ ਸਭ ਕੁਝ ਹੀ ਸਮਝਦੇ ਸਨ। ਇਸ ਕਰਕੇ ਉਹ ਕਹਿਣ ਲੱਗੇ, 'ਅਸੀਂ ਤਾਂ ਬੇਅੰਤ ਮਾਇਆ ਇਕੱਠੀ ਕਰ ਸਕਦੇ ਹਾਂ। ਸਾਡੀ ਬੜੀ ਤਾਕਤ ਹੈ'।

ਸੋ ਆਪ ਜੀ ਨੇ ਗੋਇੰਦਵਾਲ ਪੁਜ ਕੇ ਇਸ ਖ਼ਿਆਲ ਅਨੁਸਾਰ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।

ਅੰਤਰਜਾਮੀ ਗੁਰੂ ਅਮਰਦਾਸ ਜੀ ਨੇ ਇਕ ਦਿਨ ਰੁਪਿਆਂ ਦਾ ਇਕ ਵੱਡਾ ਸਾਰਾ ਢੇਰ ਲਾ ਦਿੱਤਾ ਤੇ ਹੁਕਮ ਦਿੱਤਾ, 'ਮੋਹਰੀ ਜੀ ਇਸ ਨੂੰ ਇਕੱਠਾ ਕਰ ਲਵੋ'।

ਇਸ ਤੇ ਮੋਹਰੀ ਜੀ ਇਕੱਠਾ ਕਰਨ ਲੱਗ ਪਏ। ਇਕੱਠਾ ਕਰਦਿਆਂ ਰੁਪਿਆਂ ਨਾਲ ਉਹਨਾਂ ਦੇ ਹੱਥ ਕਾਲੇ ਹੋ ਗਏ।। ਇਸ ਤੇ ਗੁਰੂ ਜੀ ਨੇ ਮੋਹਰੀ ਜੀ ਨੂੰ ਕਿਹਾ, 'ਮਾਇਆ ਨੂੰ ਇਕੱਤ੍ਰ ਕਰਨ ਨਾਲ ਹੱਥ ਕਾਲੇ ਹੋ ਗਏ ਹਨ। ਇਸ ਨੂੰ ਕੋਲ ਰੱਖਣ ਨਾਲ ਮਨ ਮੈਲਾ ਹੋ ਜਾਵੇਗਾ'।

ਇਸ ਤੇ ਮੋਹਰੀ ਜੀ ਨੂੰ ਗਿਆਨ ਹੋ ਆਇਆ ਤੇ ਉਹਨਾਂ ਨੇ ਆਪਣਾ ਸਭ ਕੁਝ ਲੋੜਵੰਦਾ ਨੂੰ ਦੇ ਕੇ ਆਪ ਸੁਰਖਰੂ ਹੋ ਗਏ ਅਤੇ ਭਗਤੀ ਵਿੱਚ ਜੁੱਟ ਗਏ।

Disclaimer Privacy Policy Contact us About us