ਸੱਚੇ ਪਾਤਸ਼ਾਹ ਬਣੇ


ਗੁਰੂ ਅਮਰਦਾਸ ਜੀ ਖਡੂਰ ਸਾਹਿਬ ਕੁਝ ਦਿਨ ਠਹਿਰਨ, ਬਾਣੀ ਅਤੇ ਕੀਰਤਨ ਸੁਣ ਕੇ ਇਤਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਪੱਕਾ ਮਨ ਬਣਾ ਲਿਆ ਕਿ ਉਹ ਖਡੂਰ ਸਾਹਿਬ ਹੀ ਠਹਿਰਨਗੇ। ਕੁਝ ਦਿਨ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਉਹ ਗੁਰੂ ਅੰਗਦ ਦੇਵ ਜੀ ਦੇ ਨਿੱਜੀ ਸੇਵਕ ਬਣ ਗਏ ਅਤੇ ਹਰ ਵੇਲੇ ਉਹਨਾਂ ਦੀ ਸੇਵਾ ਕਰਨ ਲਈ ਤੱਤਪਰ ਰਹਿੰਦੇ।

ਉਨ੍ਹਾਂ ਨੇ ਇਹ ਨਿਤਨੇਮ ਬਣਾ ਲਿਆ ਕਿ ਸਵੇਰੇ ਤਿੰਨ ਵਜੇ ਉੱਠ ਕੇ ਬਿਆਸ ਦਰਿਆ ਤੇ ਜਾਂਦੇ ਅਤੇ ਪਾਣੀ ਦੀ ਗਾਗਰ ਭਰ ਕੇ ਲਿਆ ਕੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ। ਫਿਰ ਉਹ ਲੰਗਰ ਦੀ ਸੇਵਾ ਵਿਚ ਰੁਝ ਜਾਂਦੇ, ਕੁਝ ਸਮਾਂ ਪੜ੍ਹਾਈ ਕਰਦੇ ਅਤੇ ਫਿਰ ਸੇਵਾ ਵਿਚ ਲੱਗ ਜਾਂਦੇ। ਗੁਰਬਾਣੀ ਤਾਂ ਉਹ ਸੁਤੇ ਜਾਗਦੇ ਵੀ ਪੜ੍ਹਦੇ ਰਹਿੰਦੇ ਸਨ।

ਅੰਤ ਵਿਚ ਉਨ੍ਹਾਂ ਦੀ ਸੇਵਾ ਪ੍ਰਵਾਨ ਹੋਈ ਅਤੇ ਗੁਰੂ ਅੰਗਦ ਦੇਵ ਜੀ ਨੇ ਇਹ ਮਨ ਬਣਾ ਲਿਆ ਕਿ ਗੁਰੂ ਗੱਦੀ ਦੀ ਜਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪੀ ਜਾਵੇ। ਉਨ੍ਹਾਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਗਾਗਰ ਪਾਣੀ ਦੀ ਭਰ ਕੇ ਲਿਆਉਣ ਲਈ ਕਿਹਾ।

ਗੁਰੂ ਅੰਗਦ ਦੇਵ ਜੀ ਨੇ ਆਪ ਹੱਥੀ ਇਸ਼ਨਾਨ ਕਰਵਾ ਕੇ ਗੁਰੂ ਅਮਰਦਾਸ ਜੀ ਨੂੰ ਗੁਰ ਗੱਦੀ ਉਤੇ ਬਿਠਾ ਦਿੱਤਾ ਤੇ ਉਨ੍ਹਾਂ ਦੁਆਲੇ ਤਿੰਨ ਪ੍ਰਕਰਮਾਂ ਕਰਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਨੂੰ ਤਿਲਕ ਲਗਾਉਣ ਦੀ ਰਸਮ ਅਦਾ ਕੀਤੀ।

ਫਿਰ ਸਾਰੀ ਸੰਗਤ ਨੇ ਫਿਰ ਬਾਬਾ ਅਮਰਦਾਸ ਜੀ ਅੱਗੇ ਸਿਰ ਨਿਵਾਇਆ।

Disclaimer Privacy Policy Contact us About us