ਭਾਈ ਦਾਸੂ ਤੇ ਦਾਤੂ ਦੀ ਵਿਰੋਧਤਾ


ਤਿਲਕ ਲੱਗਣ ਤੋਂ ਮਗਰੋਂ ਸਤਿਗੁਰਾਂ ਦੇ ਹੁਕਮ ਨਾਲ ਸਾਰੀ ਸੰਗਤ ਨੇ ਗੁਰੂ ਅਮਰਦਾਸ ਜੀ ਅੱਗੇ ਮੱਥਾ ਟੇਕਿਆ। ਗੁਰੂ ਅੰਗਦ ਦੇਵ ਜੀ ਦੇ ਦੋਵੇਂ ਸਾਹਿਬਜ਼ਾਦੇ ਵੀ ਦੀਵਾਨ ਵਿੱਚ ਹਾਜ਼ਰ ਸਨ ਪਰ ਗੁਰੂ ਜੀ ਦੇ ਉਹਨਾਂ ਵੱਲ ਤੱਕਣ ਤੇ ਵੀ ਉਹ ਆਪਣੀ ਜਗ੍ਹਾ ਤੋਂ ਨਹੀਂ ਉਠੇ ਤੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਨਹੀਂ ਟੇਕਿਆ।

ਗੁਰੂ ਅਮਰਦਾਸ ਜੀ ਨੂੰ ਗੁਰ ਗੱਦੀ ਦੀ ਸੌਂਪਣਾ ਕਰਕੇ ਛੇਤੀ ਹੀ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ। ਉਹਨਾਂ ਦਾ ਸਾਹਿਬਜ਼ਾਦਿਆਂ ਨਾਲ ਝਗੜਾ ਨਾ ਹੋਵੇ, ਇਸ ਖ਼ਿਆਲ ਨਾਲ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਜਾ ਕੇ ਰਹਿਣ ਲਈ ਆਗਿਆ ਕੀਤੀ ਸੀ।

ਇਸ ਆਗਿਆ ਅਨੁਸਾਰ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਵਿਖੇ ਆ ਟਿਕੇ।

Disclaimer Privacy Policy Contact us About us